ਜਗਦੀਸ਼ ਥਿੰਦ
ਫਾਜ਼ਿਲਕਾ 5 ਅਗਸਤ
ਫਾਜ਼ਿਲਕਾ ਜਿਲੇ ਵਿੱਚ ਹੁੁਣ ਤੱਕ 328 ਕਰੋੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿੰਨਾ ਵਿਚੋੋਂ 235 ਲੋੋਕ ਸਾਵਧਾਨੀਆਂ, ਹਦਾਇਤਾਂ ਦੀ ਪਾਲਣਾ ਅਤੇ ਉਪਚਾਰ ਰਾਹੀਂ ਤੰਦਰੁਸਤ ਹੋੋ ਚੁੱਕੇ ਹਨ।ਅੱਜ ਜ਼ਿਲੇ ਵਿਚ 10 ਨਵੇਂ ਕਰੋੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ।ਸਿਹਤ ਵਿਭਾਗ ਵੱਲੋੋਂ ਹੁਣ ਤੱਕ 16390 ਲੋੋਕਾਂ ਦੀ ਸੈਪਲਿੰਗ ਕੀਤੀ ਗਈ ਹੈ ਜਦਕਿ ਜਿਲੇ ਵਿੱਚ ਹੁਣ ਕਰੋੋਨਾ ਦ 92 ਐਕਟਿਵ ਕੇਸ ਹਨ ਜਿੰਨਾ ਦਾ ਵੱਖ ਵੱਖ ਕੋੋਵਿਡ ਕੇਅਰ ਸੈਂਟਰ, ਆਈਸੋੋਲੇਸ਼ਨ ਵਾਰਡਾਂ ਵਿੱਚ ਇਲਾਜ ਚੱਲ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਸ਼ਾਮ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋੋਗਰਾਮ ਵਿੱਚ ਜਿਲਾ ਵਾਸੀਆਂ ਨੂੰ ਰੂ-ਬ-ਰੂ ਹੁੰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਆਪਣੇ ਸੰਬੋੋਧਨ ਕਿਹਾ ਕਿ ਕਰੋਨਾ ਮਹਾਂਮਾਰੀ ਤੋੋਂ ਬਚਾਅ ਲਈ ਪੂਰੀ ਦੁਨੀਆ ਵਿੱਚ ਅਜੇ ਤੱਕ ਕੋੋਈ ਵੀ ਦਵਾਈ ਨਹੀਂ ਬਣੀ ਤੇ ਕਰੋਨਾ ਮਹਾਂਮਾਰੀ ਤੋੋਂ ਬਚਾਅ ਦਾ ਇਕੋੋ ਇਕ ਤਰੀਕਾ ਇਸ ਪ੍ਰਤੀ ਸਾਵਧਾਨੀਆਂ ਵਰਤਣਾ ਹੈ ਅਤੇ ਇਸ ਸਬੰਧੀ ਸਰਕਾਰ ਵੱਲੋੋਂ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਵਰਤ ਕੇ ਜਿਥੇ ਖੁੱਦ ਬਚ ਸਕਦੇ ਹਾਂ ਉੱਥੇ ਹੋੋਰਨਾਂ ਨੂੰ ਵੀ ਇਸ ਤੋੋਂ ਬਚਾਅ ਸਕਦੇ ਹਾਂ। ਇਸ ਸਬੰਧੀ ਸਾਵਧਾਨੀਆਂ ਨੂੰ ਨਾ ਵਰਤਣਾ ਸਾਡੇ ਲਈ ਅਤੇ ਹੋੋਰਨਾਂ ਲਈ ਘਾਤਕ ਸਿੱਧ ਹੋੋ ਸਕਦਾ ਹੈ।
ਉਨਾਂ ਕਿਹਾ ਕਿ ਸਾਵਧਾਨੀ ਨਾਲ ਹੀ ਕਰੋੋਨਾ ਮਹਾਂਮਾਰੀ ਨਾਲ ਲੜਿਆ ਜਾ ਸਕਦਾ ਹੈ। ਜੇਕਰ ਤੁਹਾਨੂੰ ਜਾਂ ਕਿਸੇ ਪਰਿਵਾਰਿਕ ਮੈਂਬਰ ਨੂੰ ਕਰੋੋਨਾ ਦੇ ਲੱਛਣ ਜਿਵੇਂ ਖੰਘ, ਬੁਖਾਰ, ਜੁਕਾਮ ਜਾਂ ਸਿਰ ਦਰਦ ਆਦਿ ਨਜ਼ਰ ਆਉਂਦੇ ਹਨ ਤਾਂ ਤੁਰੰਤ ਨੇੜਲੇ ਹਸਪਤਾਲ ਜਾਂ ਮੈਡੀਕਲ ਹੈਲਪ ਲਾਈਨ ਨੰਬਰ 104 ਤੇ ਸੰਪਰਕ ਕਰੋੋ। ਦੁਨੀਆ ਵਿਚ ਕਰੋੋਨਾ ਦੇ ਵੱਧ ਰਹੇ ਮਾਮਲਿਆਂ ਦਾ ਇਕ ਕਾਰਨ ਕਰੋੋਨਾ ਦਾ ਸਮੇਂ ਸਿਰ ਇਲਾਜ ਨਾ ਕਰਵਾਉਣਾ ਅਤੇ ਅਣਗਹਿਲੀ ਵਰਤਣਾ ਹੈ।
ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋੋਂ ਕਰੋੋਨਾ ਮਹਾਂਮਾਰੀ ਤੋੋਂ ਬਚਾਅ ਅਤੇ ਸਾਵਧਾਨੀਆਂ ਵਰਤਣ ਲਈ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਦਾ ਹਿੱਸਾ ਬਣ ਕੇ ਸਾਵਧਾਨੀਆਂ ਵਰਤਣ ਪ੍ਰਤੀ ਖੁੱਦ ਵੀ ਜਾਗਰੂਕ ਹੋਈਏ ਅਤੇ ਹੋੋਰਨਾਂ ਨੂੰ ਵੀ ਜਾਗਰੂਕ ਕਰੀਏ ਅਤੇ ਕਰੋੋਨਾ ਤੇ ਜਿੱਤ ਪ੍ਰਾਪਤ ਕਰੀਏ।