ਜੀ ਐਸ ਪੰਨੂ
- ਪਰਚੇ ਕਰਕੇ ਹੱਕ ਮੰਗਣ ਤੋਂ ਰੋਕ ਰਹੀ ਹੈ ਸਰਕਾਰ - ਗੋਗੀਆ
ਪਟਿਆਲਾ, 29 ਜੁਲਾਈ 2020 - ਬੀਤੀ ਸਾਮ ਸਥਾਨਕ ਲੀਲਾ ਭਵਨ ਵਿਖੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪਟਿਆਲਾ ਪੁਲਿਸ ਨੇ 40 ਦੇ ਕਰੀਬ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਾਪਿਆਂ ਵਿਰੁੱਧ ਦਰਜ ਕੀਤੇ ਗਏ ਪਰਚੇ ਖਿਲਾਫ ਅੱਜ ਆਮ ਆਦਮੀ ਪਾਰਟੀ ਨੇ ਆਪਣਾ ਪੱਖ ਰਖਦਿਆਂ ਮਾਪਿਆਂ ਦੇ ਹੱਕ ਵਿਚ ਡਟਣ ਦਾ ਫੈਸਲਾ ਲਿਆ ਹੈ। ਸਹਿਰੀ ਆਗੂ ਆਪ ਕੁੰਦਨ ਗੋਗੀਆ ਨੇ ਕਿਹਾਕਿ ਜੇਕਰ ਪੰਜਾਬ ਪੁਲਿਸ ਨੇ ਇਹ ਪਰਚਾ ਰੱਦ ਨਾ ਕੀਤਾ ਤਾਂ ਸੰਘਰਸ ਕੀਤਾ ਜਾਵੇਗਾ।
ਗੋਗੀਆ ਨੇ ਕਿਹਾ ਕਿ ਪਰਚੇ ਦਰਜ ਕਰਕੇ ਸਰਕਾਰ ਨੇ ਸਕੂਲੀ ਬੱਚਿਆਂ ਵਿਰੁੱਧ ਆਪਣਾ ਚਿਹਰਾ ਨੰਗਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਇਥੋਂ ਸਾਬਤ ਹੋ ਗਿਆ ਹੈ ਕਿ ਪੰਜਾਬ ਸਰਕਾਰ ਬੱਚਿਆਂ ਦੀਆਂ ਫੀਸਾ ਮਾਫ ਕਰਨ ਤੋਂ ਪਾਸਾ ਵੱਟ ਰਹੀ ਹੈ, ਕਿਉਂ ਕਿ ਹੁਣ ਜਿਹੜੇ ਮਾਪੇ ਆਪਣਾ ਹੱਕ ਮੰਗਣ ਲਈ ਸੜਕਾਂ ਤੇ ਆ ਰਹੇ ਹਨ, ਸਰਕਾਰ ਪੁਲਿਸ ਤੋਂ ਪਰਚਿਆਂ ਦਾ ਦਬਾਅ ਪਾਕੇ ਉਨ੍ਹਾਂ ਦੀ ਹੱਕ ਸੱਚ ਦੀ ਅਵਾਜ਼ ਨੂੰ ਦਬਾਅ ਰਹੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਮਾਪਿਆ ਵਿਰੁੱਧ ਥਾਣਾ ਸਿਵਲ ਲਾਇਨ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 188, 269 ਤੇ 270 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ 'ਚ ਜਗਤਾਰ ਸਿੰਘ ਜੱਗੀ, ਜੈਦੀਪ ਗੋਇਲ, ਇਸ਼ੂ ਗਿੱਲ, ਅਮਨਦੀਪ ਸਿੰਘ, ਰਜਿੰਦਰ ਸਿੰਘ ਸਮੇਤ 30-35 ਹੋਰ ਵਿਅਕਤੀ ਨਾਮਜਦ ਕੀਤੇ ਗਏ ਹਨ। ਅੱਜ ਦੀ ਇਸ ਮੀਟਿੰਗ ਵਿਚ ਸੁਸ਼ੀਲ ਮਿੱਡਾ, ਰਾਜਵੀਰ ਸਿੰਘ ਚਹਿਲ, ਸਿਮਰਨਪ੍ਰੀਤ ਸਿੰਘ, ਨਵਤੇਜ ਸਿੰਘ, ਵਰਿੰਦਰ ਸਿੰਘ, ਸਾਗਰ ਧਾਲੀਵਾਲ, ਕਰਮਜੀਤ ਸਿੰਘ ਤਲਵਾਰ, ਅਮਿਤ ਡਾਬੀ, ਅਮਿਤ ਵਿੱਕੀ ਸਾਮਿਲ ਸਨ।