ਜੀ ਐਸ ਪੰਨੂ
ਪਟਿਆਲਾ, 24 ਜੁਲਾਈ 2020 - ਪੰਜਾਬ ਸਰਕਾਰ ਵੱਲੋ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸੁਬੇ ਦੇ ਲੋਕਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਦੇਣ ਨੂੰ ਯਕੀਨੀ ਬਣਾਉਣ ਲਈ ਈ'ਸੰਜੀਵਨੀ ਓ.ਪੀ.ਡੀ ਨਾਂਅ ਦੀ ਮੁਫਤ ਆਨਲਾਈਨ ਡਾਕਟਰੀ ਸਲਾਹ ਸਬੰਧੀ ਸੇਵਾ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋ ਇਸ ਈ-ਸੰਜੀਵਨੀ ਦੀ ਓ.ਪੀ.ਡੀ ਦੇ ਸਮੇਂ ਵਿਚ ਵਾਧਾ ਕਰਦੇ ਹੋਏ ਇਸਤਰੀ ਰੋਗਾਂ ਅਤੇ ਜਰਨਲ ਓ.ਪੀ.ਡੀ ਦਾ ਸਮਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋਂ ਦਪਿਹਰ 2 ਵਜੇ ਤੱਕ ਕਰ ਦਿੱਤਾ ਗਿਆ ਹੈ। ਈ. ਸੰਜੀਵਨੀ ਓ.ਪੀ.ਡੀ ਦਾ ਲਾਭ ਸਮਾਰਟ ਫੋਨ ਦੇ ਮੋਬਾਈਲ ਐਪ ਰਾਹੀ ਵੀ ਲੈ ਸਕਦੇ ਹੋ। ਉਨ੍ਹਾਂ ਦੱਸਿਆ ਕਿ ਇਹ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਮਾਤਾ ਕੁਸ਼ਲਿਆ ਹਸਪਤਾਲ ਦੇ ਡਾਕਟਰਾਂ ਵੱਲੋ ਵੀ ਈ.ਸੰਜੀਵਨੀ ਓ.ਪੀ.ਡੀ ਵਿਚ ਆਪਣੀਆਂ ਸੇਵਾਂਵਾ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਜ ਮਾਤਾ ਕੁਸ਼ਲਿਆਂ ਹਸਪਤਾਲ ਦੇ ਮੈਡੀਸਨ ਦੇ ਮਾਹਰ ਡਾ. ਭਵਨੀਤ ਕੋਰ ਵੱਲੋ ਈ.ਸੰਜੀਵਨੀ ਓ.ਪੀ.ਡੀ. ਵਿਚ ਆਪਣੀਆ ਸੇਵਾਂਵਾ ਦਿੱਤੀਆਂ।ਇਹ ਸਹੂਲਤ ਉਨਾਂ ਬਿਮਾਰ ਲੋਕਾਂ ਲਈ ਲਾਭਕਾਰੀ ਹੈ, ਜੋ ਕੋਵਿਡ -19 ਮਹਾਂਮਾਰੀ ਦੇ ਮੱਦੇ ਨਜ਼ਰ ਹਸਪਤਾਲਾਂ ਵਿਚ ਜਾਣ ਤੋਂ ਡਰ ਮਹਿਸੂਸ ਕਰ ਰਹੇ ਹਨ।
ਨੋਡਲ ਅਫਸਰ ਈ-ਸੰਜੀਵਨੀ ਡਾ.ਐਮ.ਐਸ.ਧਾਲੀਵਾਲ.ਨੇਂ ਦੱਸਿਆਂ ਕਿ ਇਹ ਵਿਸ਼ੇਸ਼ਤਾ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ਵਿਚ ਵੀ ਉਪਲਬਧ ਹੈ।ਓਪੀਡੀ” ਦੇ ਲਾਭ ਲੈਣ ਲਈ ਮਰੀਜ਼/ਵਿਅਕਤੀ ਕੋਲ ਇੱਕ ਕੰਪਿਊਟਰ, ਲੈਪਟਾਪ ਜਾਂ ਟੈਬਲੇਟ (ਟੈਬ) ਦੇ ਨਾਲ ਇੱਕ ਵੱਖਰਾ ਜਾਂ ਇਨਬਿਲਟ ਵੈਬਕੈਮ, ਮਾਈਕ, ਸਪੀਕਰ ਅਤੇ ਇੱਕ 2 ਐਮ.ਬੀ.ਪੀ.ਐਸ ਜਾਂ ਤੇਜ਼ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਈ-ਸੰਜੀਵਨੀ ਓ.ਪੀ.ਡੀ ਤੇਂ ਰਜਿਸਟਰ ਕਰਨ ਲਈ ਵੈਬਸਟਾਈਟ www.esanjeevaniopd.in <http://www.esanjeevaniopd.in> ਤੇਂ ਜਾ ਕੇ ਓਟੀਪੀ ਰਾਹੀ ਆਪਣਾ ਮੋਬਾਇਲ ਨੰਬਰ ਵੈਰੀਫਾਈ ਕਰਕੇ ਆਪਣੀ ਰਜਿਸ਼ਟਰੇਸ਼ਨ ਕਰਵਾਕੇ, ਟੋਕਨ ਨੰਬਰ ਪ੍ਰਾਪਤ ਹੋਣ ਅਤੇ ਵਾਰੀ ਆਉਣ ਤੇਂ ਸਰਕਾਰੀ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।