ਜੀ ਐਸ ਪੰਨੂ
ਪਟਿਆਲਾ, 22 ਜੁਲਾਈ 2020 - ਪਟਿਆਲਾ ਜ਼ਿਲ੍ਹੇ ਵਿੱਚ 657 ਦੇ ਕਰੀਬ ਰਿਪੋਰਟਾਂ ਵਿਚੋ 57 ਜਣੇ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਸ ਨਾਲ ਕੇਸਾਂ ਦੀ ਗਿਣਤੀ 1149 ਹੋ ਗਈ ਹੈ ਅੱਜ ਜ਼ਿਲ੍ਹੇ ਦੇ 43 ਕੋਵਿਡ ਮਰੀਜ਼ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 510 ਹੋ ਗਈ ਹੈ।
ਪਾਜ਼ੀਟਿਵ 57 ਕੇਸਾਂ ਵਿਚੋ 41 ਪਟਿਆਲਾ ਸ਼ਹਿਰ, 2 ਨਾਭਾ, 2 ਸਮਾਣਾ, ਇੱਕ ਪਾਤੜਾਂ ਅਤੇ 11 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 29 ਪਾਜ਼ੀਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਇੱਕ ਬਾਹਰੀ ਰਾਜ ਤੋਂ ਆਉਣ, 27 ਨਵੇਂ ਕੇਸ਼ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੀ ਗੱਲੀ ਨੰਬਰ 6 ਤ੍ਰਿਪੜੀ ਤੋਂ 4,ਗੋਬਿੰਦ ਨਗਰ, ਸਦਭਾਵਨਾ ਹਸਪਤਾਲ ਤੋਂ ਤਿੰਨ-ਤਿੰਨ, ਨਿਉੁ ਪੁਲਿਸ ਲਾਈਨ, ਐਸ.ਐਸ.ਟੀ ਨਗਰ, ਮਿਲਟਰੀ ਕੈਂਟ, ਤੋਪ ਖਾਨਾ ਮੋੜ, ਰਾਘੋ ਮਾਜਰਾ, ਘੁੰਮਣ ਕਲੋਨੀ, ਤੇਗ ਕਲੋਨੀ, ਸ਼ਹੀਦ ਉਧਮ ਸਿੰਘ ਨਗਰ, ਢਿੱਲੋ ਕਲੋਨੀ ਵਿੱਚੋ ਦੋ-ਦੋ ਅਤੇ ਫੁੱਲਕੀਆਂ ਐਨਕਲੈਵ, ਪੁਰਬੀਆ ਸਟਰੀਟ, ਫਰੈਂਡਜ ਕਲੋਨੀ, ਸਫਾਬਾਦੀ ਗੇਟ, ਮੋਹਿੰਦਰਾ ਕਲੋਨੀ, ਪ੍ਰੀਤ ਨਗਰ, ਅਰਬਨ ਅਸਟੇਟ ਫੇਜ-2, ਲਾਹੋਰੀ ਗੇਟ, ਬਿਸ਼ਨ ਨਗਰ, 6- ਟੈਂਕ, ਫਤਿਹ ਕਲੋਨੀ, ਦੇਸੀ ਮਹਿਮਾਨਦਾਰੀ ਅਦਿ ਤੋਂ ਇੱਕ-ਇੱਕ ਕੋਵਿਡ ਪਾਜ਼ਿਟਿਵ ਕੇਸ ਰਿਪੋਰਟ ਹੋਏ ਹਨ।
ਸਮਾਣਾ ਦੇ ਸੇਂਖੋ ਕਲੋਨੀ ਅਤੇ ਸੁਭਾਸ਼ ਪਾਰਕ ਤੋਂ ਇੱਕ-ਇੱਕ ,ਪਾਤੜਾਂ ਦੇ ਵਾਰਡ ਨੰਬਰ 15, ਨਾਭਾ ਦੇ ਬਿਸ਼ਨ ਪੁਰਾ ਮੁੱਹਲਾ ਅਤੇ ਗੁਰਦੇਵ ਕਲੋਨੀ ਤੋਂ ਇੱਕ ਅਤੇ 11 ਪਾਜ਼ਿਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਪ੍ਰਾਈਵੇਟ ਖੇਤਰ ਦੇ ਕਈ ਹਸਪਤਾਲਾਂ ਵਿੱਚ ਇੰਫੈਕਸ਼ਨ ਕੰਟਰੋਲ ਦੇ ਪ੍ਰੋਟੋਕੋਲ ਦੀ ਪਾਲਣਾ ਨਾ ਹੋਣ ਕਾਰਣ ਸਟਾਫ ਵਿੱਚ ਇੰਫੈਕਸ਼ਨ ਦਾ ਫੈਲਾਅ ਦੇਖਣ ਵਿੱਚ ਆ ਰਿਹਾ ਹੈ। ਜਿਸ ਪ੍ਰਤੀ ਪ੍ਰਾਈਵੇਟ ਹਸਪਤਾਲਾਂ ਨੂੰ ਸਖਤ ਹਦਾਇਤਾਂ ਕੀਤੀਆ ਗਈਆਂ ਹਨ ਸੋ ਨਾਭਾ ਦੇ ਬਿਸ਼ਨਪੁਰਾ ਮੁੱਹਲਾ ਦਾ ਰਹਿਣ ਵਾਲਾ 62 ਸਾਲ ਵਿਅਕਤੀ ਜੋ ਕਿ ਸ਼ੁਗਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਸੀ ਅਤੇ ਬੀਤੇ ਦਿਨੀ ਰਾਜਿੰਦਰਾ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਦਾਖਲ ਹੋਇਆਂ ਸੀ, ਦੀ ਵੀ ਕੋਵਿਡ ਜਾਂਚ ਪਾਜਿਟਿਵ ਪਾਈ ਗਈ ਸੀ ਅਤੇ ਇਲਾਜ ਦੋਰਾਣ ਹੀ ਉਸ ਦੀ ਬੀਤੇ ਦਿਨ ਮੋਤ ਹੋ ਗਈ ਸੀ ।ਜਿਸ ਨਾਲ ਜ਼ਿਲੇ ਵਿਚ ਕੋਵਿਡ ਪੀੜਤ ਮਰੀਜਾਂ ਦੀ ਮੋਤਾਂ ਦੀ ਗਿਣਤੀ 17 ਹੋ ਗਈ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 909 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਕੋਵਿਡ ਜਾਂਚ ਸਬੰਧੀ 37564 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜ਼ਿਲਾ ਪਟਿਆਲਾ ਦੇ 1149 ਕੋਵਿਡ ਪਾਜ਼ੀਟਿਵ, 35341 ਨੈਗਟਿਵ ਅਤੇ 1074 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੀਟਿਵ ਕੇਸਾਂ ਵਿੱਚੋਂ 17 ਪਾਜ਼ੀਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 510 ਕੇਸ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 622 ਹੈ।