ਤਿੰਨ ਯੋਧੇ ਜਿਨ੍ਹਾਂ ਮੌਤ ਨੂੰ ਹਰਾ ਕੇ ਜਿੰਦਗੀ ਦੀ ਜੰਗ ਜਿੱਤੀ ਕੇਕ ਕੱਟਦੇ ਹੋਏ
ਦੀਦਾਰ ਗੁਰਨਾ
ਪਟਿਆਲਾ 15 ਜੁਲਾਈ : ਮਿਸ਼ਨ ਫਤਿਹ ਦੇ ਤਹਿਤ ਕਰੋਨਾ ਮਹਾਂਮਾਰੀ ਦੇ ਖਿਲਾਫ ਚਲ ਰਹੀ ਜੰਗ ਵਿੱਚ ਹੌਂਸਲਾ, ਜਜਬਾ, ਆਪਸੀ ਸਹਿਯੋਗ ਨਾਲ ਅਤੇ ਫਰੰਟ ਲਾਈਨ ਤੇ ਕੰਮ ਕਰ ਰਹੇ ਯੋਧੇ ਜਿਨ੍ਹਾਂ ਵਿੱਚ ਪੁਲਿਸ, ਡਾਕਟਰ, ਨਰਸਾਂ, ਸਫ਼ਾਈ ਸੇਵਕ ਅਤੇ ਸਿਵਲ ਪ੍ਰਸ਼ਾਸਨ ਸ਼ਾਮਲ ਹਨ ਦਾ ਸਨਮਾਨ ਕਰਦੇ ਹੋਏ ਅਸੀਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਕਰੋਨਾ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ !
ਗੱਲ ਕਰਾਂਗੇ ਪੰਜਾਬ ਦੇ ਉਹਨਾਂ ਤਿੰਨ ਯੋਧੇਆ ਬਾਰੇ, ਜਿਨ੍ਹਾਂ ਜਿੰਦਗੀ ਅਤੇ ਮੌਤ ਦੀ ਜੰਗ ਵਿੱਚ ਮੌਤ ਨੂੰ ਹਰਾ ਕੇ ਜਿੰਦਗੀ ਦੀ ਜੰਗ ਜਿੱਤੀ, ਉਹਨਾਂ ਵਿੱਚ ਪਹਿਲੇ ਹਨ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲਾ , ਜੋ ਕਿ ਸਾਲ 1990 ਵਿੱਚ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜਖਮੀ ਹੋ ਗਏ ਸਨ , ਅੱਜ ਵੀ ਉਨ੍ਹਾਂ ਦੇ ਸ਼ਰੀਰ ਵਿੱਚ ਗੋਲੀਆਂ ਦੇ ਸ਼ਰਲੇ ਮੌਜੂਦ ਹਨ ਅਤੇ ਬਤੌਰ ਐਸ.ਐਸ.ਪੀ ਕਰੋਨਾ ਮਹਾਂਮਾਰੀ ਦੌਰਾਨ ਦਿਨ ਰਾਤ ਇੱਕ ਕਰਕੇ ਆਪਣੀ ਫੋਰਸ ਦਾ ਹੌਂਸਲਾ ਕਾਇਮ ਰੱਖ ਕੇ ਪਟਿਆਲਾ ਵਾਸੀਆਂ ਦੀ ਸੇਵਾ ਕਰ ਰਹੇ ਹਨ।
ਦੂਸਰੇ ਹਨ ਕਾਰਗਿਲ ਯੋਧਾ ਅਤੇ ਬਲੇਡ ਰਨਰ ਦਾ ਖਿਤਾਬ ਹਾਸਲ ਕਰਨ ਵਾਲੇ ਮੇਜਰ ਡੀ.ਪੀ ਸਿੰਘ, ਜਿਨ੍ਹਾਂ ਦਾ ਜਨਮ 13.09.1973 ਨੂੰ ਹੋਇਆ, ਜਿਨ੍ਹਾਂ ਨੇ 15.07.1999 ਨੂੰ ਡੋਗਰਾ ਰੈਜੀਮੈਂਟ 07 ਬਟਾਲੀਅਨ ਵਿੱਚ ਰਹਿ ਕੇ ਕਾਰਗਿਲ ਯੁੱਧ ਵਿੱਚ ਆਪਰੇਸ਼ਨ ਵਿਜੈ ਦੌਰਾਨ ਡੋਗਰਾ ਰੈਜੀਮੈਂਟ 07 ਬਟਾਲੀਅਨ ਵਿੱਚ ਅਖਨੂਰ ਸੈਕਟਰ ਵਿੱਚ ਆਪਣੀ ਡਿਊਟੀ ਦੌਰਾਨ ਦੇਸ਼ ਦੀ ਹਿਫ਼ਾਜ਼ਤ ਕਰਦਿਆਂ ਆਪਣੀ ਇਕ ਲੱਤ ਗਵਾ ਦਿੱਤੀ ,ਇਸਤੋਂ ਬਾਅਦ ਉਹ ਪੂਰੇ ਏਸ਼ੀਆ ਦੇ ਆਪਣੇ ਸਰੀਰ ਦਾ ਅੰਗ ਗਵਾ ਚੁੱਕੇ ਵਿਅਕਤੀਆਂ ਵਿੱਚੋਂ ਸਕਾਈ ਡ੍ਰਾਈਵਿੰਗ ਸਪੋਰਟਸ ਕਰਨ ਵਾਲੇ ਪਹਿਲੇ ਵਿਅਕਤੀ ਬਣੇ ਅਤੇ ਨਕਲੀ ਲੱਤ ਨਾਲ ਬਲੇਡ ਰਨਰ ਦਾ ਖਿਤਾਬ ਹਾਸਲ ਕੀਤਾ।
ਤੀਸਰੇ ਹਨ ਸਬ-ਇੰਸਪੈਕਟਰ ਹਰਜੀਤ ਸਿੰਘ ਜਿਨ੍ਹਾਂ ਨੇ ਕਰੋਨਾ ਯੋਧਾ ਵਜੋਂ, ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਦੌਰਾਨ ਲਾਅ,ਆਰਡਰ ਨੂੰ ਬਰਕਰਾਰ ਰੱਖਣ ਲਈ ਡਿਊਟੀ ਦੌਰਾਨ ਅਪਣਾ ਹੱਥ ਗਵਾ ਦਿੱਤਾ ਅਤੇ ਬੜੀ ਬਹਾਦਰੀ ਨਾਲ ਆਪ ਆਪਣਾ ਕੱਟਿਆ ਹੋਇਆ ਹੱਥ ਲੈਅ ਕੇ ਹਸਪਤਾਲ਼ ਪਹੁੰਚੇ, ਹੁਣ ਉਹਨਾਂ ਦਾ ਹੱਥ ਦੁਬਾਰਾ ਕੰਮ ਕਰਨ ਲੱਗ ਗਿਆ ਹੈ ਅਤੇ ਉਹ ਤੰਦਰੁਸਤ ਹੋ ਕੇ ਆਪਣੀ ਡਿਊਟੀ ਪਰ ਹਾਜਰ ਹੋਣ ਲਈ ਤਤਪਰ ਹਨ।
ਇਹਨਾਂ ਤਿੰਨੇ ਯੋਧਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਰਕਾਰ ਦੁਆਰਾ ਜਾਰੀ ਕੀਤੇ ਨਿਯਮਾ ਦੀ ਪਾਲਣਾ ਕਰਦੇ ਹੋਏ ਪੂਰੇ ਹੌਸਲੇ, ਜਜਬੇ ਅਤੇ ਆਪਸੀ ਸਹਿਯੋਗ ਨਾਲ ਕਰੋਨਾ ਦਾ ਮੁਕਾਬਲਾ ਕਰਨ !