ਮਨਿੰਦਰਜੀਤ ਸਿੱਧੂ
ਜੈਤੋ, 14 ਜੁਲਾਈ 2020 - ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਜੀ ਦੇ ਰਾਜਨੀਤਕ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਜ਼ਿਲਾ ਫਰੀਦਕੋਟ ਦੇ ਪ੍ਰਧਾਨ ਅਜੈਪਾਲ ਸਿੰਘ, ਇੰਚਾਰਜ ਪੰਜਾਬ ਯੂਥ ਕਾਂਗਰਸ ਬੰਟੀ ਸੈਲਕੇ, ਪੰਜਾਬ ਪ੍ਰਧਾਨ ਯੂਥ ਕਾਂਗਰਸ ਬਰਿੰਦਰ ਸਿੰਘ ਢਿੱਲੋਂ, ਜਰਨਲ ਸੈਕਟਰੀ ਪੰਜਾਬ ਯੂਥ ਕਾਂਗਰਸ ਪਰਮਿੰਦਰ ਡਿੰਪਲ, ਜ਼ਿਲਾ ਪ੍ਰਧਾਨ ਯੂਥ ਕਾਂਗਰਸ ਗੁਰਲਾਲ ਭਲਵਾਨ ਅਤੇ ਸਕੱਤਰ ਬਲਕਰਨ ਸਿੰਘ ਨੰਗਲ ਦੇ ਦਿਸਾ ਨਿਰਦੇਸਾਂ ਅਨੁਸਾਰ ਅੱਜ ਵਾਇਸ ਪ੍ਰਧਾਨ ਯੂਥ ਕਾਂਗਰਸ ਰਾਹੁਲ ਜੈਤੋ ਦੀ ਮੌਜੂਦਗੀ ਵਿੱਚ ਪੈਟਰੋਲ ਪੰਪ ਅੱਗੇ ਪੈਟਰੋਲ ਅਤੇ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਰਾਹੁਲ ਜੈਤੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਧਾਏ ਤੇਲ ਦੇ ਰੇਟਾਂ ਕਾਰਨ ਟਰਾਂਸਪੋਰਟ ਦਾ ਕਾਰੋਬਾਰ ਜੋ ਪਹਿਲਾਂ ਹੀ ਕੋਰੋਨਾ ਮਹਾਮਾਰੀ ਕਾਰਨ ਘਾਟੇ ਦਾ ਸ਼ਿਕਾਰ ਸੀ, ਉਹ ਹੁਣ ਬਿਲਕੁਲ ਖਤਮ ਹੋ ਜਾਵੇਗਾ। ਤੇਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਦਾ ਕਿਸਾਨ, ਮਜ਼ਦੂਰ, ਵਪਾਰੀ ਅਤੇ ਆਮ ਜਨਤਾ ਤੇ ਭਾਰੀ ਬੋਝ ਪਿਆ ਹੈ। ਲੋਕ ਪਹਿਲਾਂ ਹੀ ਕੋਰੋਨਾ ਮਹਾਮਾਰੀ ਕਾਰਨ ਘਾਟੇ ਦਾ ਸ਼ਿਕਾਰ ਸਨ। ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ ਤੇ ਪੈਟਰੋਲ ਦੇ ਰੇਟ ਤੁਰੰਤ ਘਟਾਏ ਜਾਣ। ਇਸ ਮੌਕੇ ਤੇ ਮਨਿੰਦਰ ਸਿੰਘ ਸਰਪੰਚ ਖੱਚੜਾ , ਬਲਕਰਨ ਸਿੰਘ ਲਾਰਾ , ਬਲਰਾਜ ਸਿੰਘ , ਮਨਪ੍ਰੀਤ ਸਿੰਘ ,ਰਮਨ ਕੁਮਾਰ , ਬਲਜਿੰਦਰ ਸਿੰਘ , ਵਿਪਨ ਕੁਮਾਰ , ਦੀਪਕ ਕੁਮਾਰ , ਅਨਮੋਲ ਸਿੰਘ , ਤੋਤਾ ਸਿੰਘ, ਗੁਰਦਿੱਤ ਸਿੰਘ ਅਤੇ ਹੋਰ ਮੈਂਬਰ ਹਾਜਰ ਸਨ।