ਜਗਦੀਸ਼ ਥਿੰਦ
ਫਾਜ਼ਿਲਕਾ 14 ਜੁਲਾਈ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਵੱਖ-ਵੱਖ ਮੁਕਾਬਲਿਆਂ ਦੀ ਲੜੀ ਤਹਿਤ ਪਹਿਲੇ ਸਕੂਲ ਪੱਧਰੀ ਸ਼ਬਦ ਗਾਇਨ ਮੁਕਾਬਲੇ ਵਿੱਚ 921 ਵਿਦਿਆਰਥੀਆਂ ਨੇ ਆਨਲਾਈਨ ਭਾਗ ਲਿਆ।
ਆਨਲਾਈਨ ਮੁਕਾਬਲੇ ਵਿੱਚ ਸ਼ਾਮਲ ਇੱਕ ਸਕੂਲ ਦੀ ਵਿਦਿਆਰਥਣ
---------------------------------------------------------------
ਇਸ ਸਬੰਧੀ ਜਾਣਗਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ (ਸੈ.ਸਿ) ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਦੀ ਹੋਗ ਅਗਵਾਈ ਹੇਠ ਕਰਵਾਏ ਜਾ ਰਹੇ ਇਨਾਂ ਮੁਕਾਬਲਿਆਂ ਵਿੱਚ ਜਿਥੇ ਵਿਦਿਆਰਥੀ ਆਪਣੇ ਅੰਦਰ ਦੀ ਪ੍ਰਤਿਭਾ ਦਾ ਮੁਜਾਇਰਾ ਕਰਕੇ ਆਪਣੀ ਇਕ ਵਿਲਛਣ ਪਹਿਚਾਨ ਬਣਾ ਸਕਣਗੇ।
ਜ਼ਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾ ਕੀਮਤਾ ਨੂੰ ਜਾਣਨ ਅਤੇ ਪਹਿਚਾਨਣ ਦਾ ਵੀ ਮੌਕਾ ਮਿਲੇਗਾ ਅਤੇ ਉਨਾਂ ਨੂੰ ਆਪਣੇ ਜੀਵਨ ਵਿੱਚ ਢਾਲਣ ਲਈ ਵੀ ਸਹਾਈ ਹੋਵੇਗਾ।ਉਨਾਂ ਦੱਸਿਆ ਕਿ ਮਿਡਲ ਅਤੇ ਸੈਕੰਡਰੀ ਵਿੱਚ ਕੁੱਲ 414 ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਅਬੋਹਰ-1 ਬਲਾਕ ਦੇ 28, ਅਬੋਹਰ-2 ਦੇ 32, ਫਾਜ਼ਿਲਕਾ ਬਲਾਕ-1 ਦੇ 17, ਫਾਜਿਲਕਾ ਬਲਾਕ-2 ਦੇ 35, ਜਲਾਲਾਬਾਦ ਬਲਾਕ-1 ਦੇ 6, ਜਲਾਲਾਬਾਦ ਬਲਾਕ-2 ਦੇ 18,ਗੁਰੂ ਹਰਿਸਹਾਇ ਦੇ ਬਲਾਕ-3 ਦੇ 22 ਅਤੇ ਖੂਈਆ ਸਰਵਰ ਬਲਾਕ ਦੇ 256 ਵਿਦਿਆਰਥੀ ਸ਼ਾਮਿਲ ਹਨ।
ਜ਼ਿਲਾ ਸਿੱਖਿਆ ਅਫਸਰ (ਐਲੀਮੈਂਅਰੀ) ਡਾ. ਸੁਖਵੀਰ ਸਿੰਘ ਬੱਲ ਨੇ ਦੱਸਿਆ ਕਿ ਪ੍ਰਾਇਮਰੀ ਵਰਗ ਦੇ ਕੁੱਲ 507 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਬਲਾਕ ਅਬੋਹਰ-1 ਦੇ 72, ਅਬੋਹਰ-2 ਦੇ 51, ਫਾਜ਼ਿਲਕਾ-1 ਦੇ 123, ਫਾਜ਼ਿਲਕਾ-2 ਦੇ 21, ਗੁਰੂ ਹਰ ਸਹਾਇ-3 ਦੇ 7, ਜਲਾਲਾਬਾਦ-1 ਦੇ 15,ਜਲਾਲਾਬਾਦ -2 ਦੇ 30 ਅਤੇ ਖੂਈਆ ਸਰਵਰ ਬਲਾਕ ਦੇ 188 ਵਿਦਿਆਰਥੀ ਸ਼ਾਮਿਲ ਹਨ। ਉਨਾਂ ਕਿਹਾ ਕਿ ਇਹ ਮੁਕਾਬਲੇ ਜਿੱਥੇ ਪ੍ਰਤਿਭਾ ਖੋਜ ਦਾ ਕੰਮ ਕਰਨਗੇ ਉਥੇ ਹੀ ਨਵੀ ਪੀੜੀ ਨੂੰ ਆਪਣੇ ਵਿਰਸੇ ਅਤੇ ਵਿਰਾਸਤ ਤੋਂ ਸਹੀ ਮਾਇਨੇ ਵਿੱਚ ਜਾਣੂ ਕਰਵਾਉਣ ਅਤੇ ਪ੍ਰੇਰਨਾ ਲੈਣ ਦਾ ਕੰਮ ਵੀ ਕਰਨਗੇ।
ਉਨਾਂ ਕਿਹਾ ਕਿ ਕੋਵਿਡ-19 ਦੇ ਕਰਕੇ ਜਿਥੇ ਵਿਦਿਆਰਥੀ ਸਕੂਲਾਂ ਤੋਂ ਦੂਰ ਰਹਿ ਕੇ ਆਪਣੇ ਘਰ ਵਿੱਚ ਰਹਿ ਆਨਲਾਈਨ ਪੜਾਈ ਜਾਰੀ ਰੱਖੇ ਹੋਏ ਹਨ, ਉਥੇ ਹੀ ਇਹ ਮੁਕਾਬਲੇ ਨਵੀਂ ਊਰਜਾ ਅਤੇ ਸੋਚ ਵਿਦਿਆਰਥੀਆਂ ਵਿੱਚ ਪੈਦਾ ਕਰਨ ਦਾ ਕੰਮ ਕਰਨਗੇ।ਸਿੱਖਿਆ ਵਿਭਾਗ ਦੀ ਸਮੁੱਚੀ ਟੀਮ ਇਸ ਸ਼ਲਾਘਾਯੋਗ ਉਪਰਾਲੇ ਲਈ ਵਧਾਈ ਦੀ ਪਾਤਰ ਹੈ।ਉਨਾਂ ਦੱਸਿਆ ਕਿ ਅਗਲਾ ਸਕੂਲ ਪੱਧਰੀ ਗੀਤ ਮੁਕਾਬਲਾ 20 ਜੁਲਾਈ ਤੋਂ ਸ਼ੁਰੂ ਹੋਵੇਗਾ।