ਜੀ ਐਸ ਪੰਨੂ
ਪਟਿਆਲਾ, 12 ਜੁਲਾਈ 2020 - ਕੋਵਿਡ ਸੈਂਪਲਾ ਦੀਆਂ ਪ੍ਰਾਪਤ ਹੋਈਆਂ 761 ਰਿਪੋਰਟਾਂ ਵਿਚੋਂ 739 ਕੋਵਿਡ ਨੈਗੇਟਿਵ ਅਤੇ 22 ਕੋਵਿਡ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿੱਚ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਵੀ ਸ਼ਾਮਲ ਹਨ। ਯੋਗੀ ਪਹਿਲਾਂ ਵੀ ਇਸ ਲਪੇਟ ਵਿੱਚ ਆਏ ਸਨ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਤੇ ਉਨ੍ਹਾਂ ਨੂੰ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਸੀ ਜੋ ਹੁਣ ਫਿਰ ਪਾਜ਼ੀਟਿਵ ਪਾਏ ਗਏ ਹਨ। ਇਸ ਤਰ੍ਹਾਂ ਪਾਜ਼ੀਟਿਵ ਕੇਸਾਂ ਦੀ ਗਿਣਤੀ 575 ਹੋ ਗਈ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜਾਂ ਦੀ ਗਿਣਤੀ 239 ਹੈ।
ਇਹਨਾਂ 22 ਕੇਸਾਂ ਵਿਚੋਂ 9 ਸਮਾਣਾ, 10 ਪਟਿਆਲਾ ਸ਼ਹਿਰ , ਇੱਕ ਨਾਭਾ, ਇੱਕ ਰਾਜਪੂਰਾ ਅਤੇ ਇੱਕ ਘਨੋਰ ਪਿੰਡ ਨਾਲ ਸਬੰਧਤ ਹੈ, ਸੋ 16 ਪਾਜ਼ੀਟਿਵ ਕੇਸ਼ ਸੰਪਰਕ ਵਿਚ ਆਉਣ ਅਤੇ 6 ਨਵੇਂ ਕੇਸ ਫੁਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ ਹਨ। ਪਟਿਆਲਾ ਦੇ ਅਰਬਨ ਅਸਟੇਟ ਤੋਂ ਇੱਕ, ਭਾਦਸੋਂ ਰੋਡ ਤੋਂ ਇੱਕ, ਅਨੰਦ ਨਗਰ ਏ ਤੋਂ ਪੰਜ , ਖ਼਼ਾਲਸਾ ਮੁਹੱਲਾ ਤੋਂ ਇੱਕ, ਮੇਨ ਬਜ਼਼ਾਰ ਤ੍ਰਿਪੜੀ ਤੋਂ ਇੱਕ, ਲਹਿਲ ਕਲੋਨੀ ਤੋਂ ਇੱਕ, ਰਾਜਪੁਰਾ ਤੋਂ ਇੱਕ, ਨਾਭਾ ਦੇ ਅਜੀਤ ਨਗਰ ਤੋਂ ਇੱਕ, ਸਮਾਣਾ ਦੇ ਜੱਟਾਂ ਪਤੀ ਤੋਂ ਸੱਤ, ਤੇਜ ਕਲੋਨੀ ਤੋਂ ਦੋ ਅਤੇ ਪਿੰਡ ਘਨੋਰ ਤੋਂ ਇੱਕ ਕੋਵਿਡ ਪਾਜ਼ਿਟਿਵ ਕੇਸ ਰਿਪੋਰਟ ਹੋਏ ਹਨ।
ਪਾਜ਼ੀਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਸਿਵਲ ਸਰਜਨ ਨੇ ਦੱਸਦਿਆ ਕਿਹਾ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਤੋਪ ਖਾਨਾ ਮੋੜ ਅਤੇ ਨਾਲ ਲੱਗਦੇ ਏਰੀਏ ਦੇ ਲੋਕਾਂ ਵਿਚ ਮਹਾਰਾਸ਼ਟਰ ਤੋਂ ਵਾਇਰਲ ਹੋਈ ਇੱਕ ਆਡੀਓ ਸੁਣਾ ਕੇ ਕਿਹਾ ਜਾ ਰਿਹਾ ਹੈ ਕਿ ਕੇਸ ਆਉਣ ਤੇਂ ਸਿਹਤ ਵਿਭਾਗ ਅਤੇ ਪ੍ਰਸਾਸ਼ਣ ਨੂੰ ਡੇਢ ਲੱਖ ਰੁਪਏ ਪ੍ਰਤੀ ਪਾਜ਼ੀਟਿਵ ਕੇਸ ਮਿਲਦੇ ਹਨ, ਸਬੰਧੀ ਭਰਮ ਪੈਦਾ ਕੀਤਾ ਜਾ ਰਿਹਾ ਹੈ। ਜਿਸ ਨਾਲ ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸੈਂਪਲ ਲੈਣ ਵਿਚ ਦਿੱਕਤ ਆ ਰਹੀ ਹੈ ਅਤੇ ਲੋਕਾਂ ਵੱਲੋ ਸੈਂਪਲ ਦੇਣ ਤੋਂ ਮਨਾਂ ਕੀਤਾ ਜਾ ਰਿਹਾ ਹੈ। ਜਦ ਕਿ ਇਸ ਆਡੀਓ ਵਿਚ ਕੋਈ ਸਚਾਈ ਨਹੀ ਹੈ ਅਤੇ ਇਹ ਆਡੀਓ ਬਿਲਕੁਲ ਝੂਠੀ ਹੈ। ਉਹਨਾਂ ਅਜਿਹੇ ਅਨਸਰਾਂ ਨੂੰ ਤਾੜਨਾਂ ਕਰਦੇ ਕਿਹਾ ਕਿ ਉਹ ਅਜਿਹੀਆਂ ਝੂਠੀਆਂ ਅਫਵਾਹਾਂ ਅਤੇ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਵਾਲੀਆਂ ਆਡਿਓ/ ਵੀਡਿਓ ਵਾਇਰਲ ਕਰਨ ਤੋਂ ਬਾਜ਼ ਆ ਜਾਣ ਨਹੀ ਤਾਂ ਉਹਨਾਂ ਵਿਰੁੱਧ ਡਿਜ਼ਾਸਟਰ ਮੇਨੇਜਮੈਂਟ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ ਇੱਕ ਅਤੇ ਰਾਜਿੰਦਰਾ ਹਸਪਤਾਲ ਤੋਂ ਦੋ ਮਰੀਜ਼ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜ਼ਿਲ੍ਹੇ ਵਿਚ ਵੱਖ-ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 418 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 29499 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜ਼ਿਲ੍ਹੇ ਪਟਿਆਲਾ ਦੇ 575 ਕੋਵਿਡ ਪਾਜ਼ੀਟਿਵ, 27715 ਨੈੈਗੇਟਿਵ ਅਤੇ 1144 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
12 ਪਾਜ਼ਿਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ 239 ਕੇਸ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 324 ਹੈ। ਪਾਜ਼ੀਟਿਵ ਕੇਸ਼ਾਂ ਵਿਚੋ 69 ਰਾਜਿੰਦਰਾ ਹਸਪਤਾਲ ,113 ਕੋਵਿਡ ਕੇਅਰ ਸੈਂਟਰ,133 ਮਰੀਜ਼ ਹੋਮ ਆਈਸੋਲੇਸ਼ਨ ਅਤੇ ਬਾਕੀ 09 ਮਰੀਜ਼ ਚੰਡੀਗੜ੍ਹ, ਮੋਹਾਲੀ, ਲੁਧਿਆਣਾ ਆਦਿ ਦੇ ਹਸਪਤਾਲਾ ਵਿਚ ਦਾਖਲ ਹਨ।