- ਮੀਟਿੰਗ ਵਿਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਸਬੰਧੀ ਹੋਈਆਂ ਵਿਚਾਰਾਂ
ਫਿਰੋਜ਼ਪੁਰ 12 ਜੁਲਾਈ 2020 : ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਦੀ ਮੀਟਿੰਗ ਭਗਵਾਨ ਸਿੰਘ ਸਾਮਾ ਨੂਰਪੁਰ ਸੇਠਾਂ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਕਮੇਟੀ ਵੱਲੋਂ ਸਰਵ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਕੋਰੋਨਾ ਕਰਕੇ ਜੋ ਸ਼ਹੀਦੀ ਦਿਹਾੜਾ ਹੈ ਉਸ ਨੂੰ ਸਧਾਰਨ ਤੌਰ ਤੇ ਮਨਾਇਆ ਜਾਵੇ ਤਾਂ ਜੋ ਕੋਈ ਵੱਡਾ ਇਕੱਠ ਨਾ ਕੀਤਾ ਜਾਵੇ।
ਇਸ ਲਈ 31 ਜੁਲਾਈ 2020 ਨੂੰ ਸੁਖਮਨੀ ਸਾਹਿਬ ਦੇ ਭੋਗ ਪਾ ਕੇ ਸ਼ਹੀਦ ਦੇ ਬੁੱਤ ਤੇ ਫੁੱਲ ਮਾਲਾਵਾਂ ਪਾ ਕੇ ਸਧਾਰਨ ਰੂਪ ਵਿਚ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਮੀਟਿੰਗ ਵਿਚ ਕਮੇਟੀ ਮੈਂਬਰ ਬਲਜੀਤ ਸਿੰਘ ਸਾਮਾ, ਦਰਸ਼ਨ ਸਿੰਘ ਇੱਛੇਵਾਲਾ, ਬਲਿਹਾਰ ਸਿੰਘ ਸਾਬਕਾ ਐੱਮਸੀ, ਹਰਜਿੰਦਰ ਸਿੰਘ ਖਾਲਸਾ, ਬਾਜ ਸਿੰਘ ਸ਼ਾਹਦੀਨ ਵਾਲਾ, ਵਰਿਆਮ ਸਿੰਘ ਕੰਬੋਜ਼ ਨਗਰ, ਸੁਬੇਗ ਸਿੰਘ ਰੱਖੜੀ, ਸਤਨਾਮ ਸਿੰਘ ਸੰਧਾ, ਧਰਮਿੰਦਰ ਸਿੰਘ ਬੱਬੂ, ਮੰਗਲ ਸਿੰਘ ਸਾਬਕਾ ਸਰਪੰਚ, ਹਰਭਗਵਾਨ ਦਾਸ ਫਿਰੋਜ਼ਪੁਰ, ਗੁਰਚਰਨ ਸਿੰਘ ਸਰਪੰਚ ਨਾਜ਼ੂ ਸ਼ਾਹ ਆਦਿ ਹਾਜ਼ਰ ਸਨ।