ਦੀਪਕ ਜੈਨ
ਜਗਰਾਓਂ, 11 ਜੁਲਾਈ 2020 - ਐਨਆਰਆਈ ਅਤੇ ਧੋਖੇਬਾਜ ਲਾੜੇ ਅਤੇ ਲਾੜੀਆਂ ਖਿਲਾਫ ਲੜਨ ਵਾਲੀ ਸੰਘਰਸ਼ੀ ਸੰਸਥਾ ਅਬ ਨਹੀਂ ਵੈਲਫ਼ੇਅਰ ਸੋਸਾਇਟੀ ਦੀ ਮੀਟਿੰਗ ਲੁਧਿਆਣਾ ਵਿਖੇ ਹੋਈ। ਜਿਸ ਵਿਚ ਦੂਸਰਾ ਤੀਜ ਮੇਲਾ ਆਯੋਜਿਤ ਕਾਰਨ ਸੰਬੰਧੀ ਵਿਚਾਰ ਕੀਤੇ ਗਏ। ਇਸ ਮੌਕੇ ਸੰਸਥਾ ਜੀ ਜਨਰਲ ਸਕੱਤਰ ਨੀਤੂ ਥਾਪਰ ਨੇ ਕਿਹਾ ਕਿ ਤੀਜ ਦਾ ਤਿਓਹਾਰ ਉਨ੍ਹਾਂ ਧੀਆਂ ਲਈ ਖੁਸ਼ੀ ਦੀ ਲਹਿਰ ਲੈ ਕੇ ਆਉਂਦਾ ਹੈ ਜੋ ਘਰੋਂ ਬੇਘਰ ਹੋ ਚੁੱਕੀਆਂ ਹਨ। ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਵਿਆਹੀਆਂ ਹਨ ਜਾਂ ਕੁਵਾਰੀਆਂ ਜਿਨ੍ਹਾਂ ਨੂੰ ਧੋਖੇਬਾਜ ਪਤੀਆਂ ਨੇ ਛੱਡ ਦਿੱਤਾ ਹੈ ਅਤੇ ਜਿਨ੍ਹਾਂ ਨੂੰ ਕੋਰਟ ਕਚਹਿਰੀਆਂ ਵਿਚ ਧੱਕੇ ਖਾਂਦਿਆਂ ਕਈ ਸਾਲ ਹੋ ਗਏ ਪਰ ਅਜੇ ਤਕ ਇਨਸਾਫ ਨਹੀਂ ਮਿਲਿਆ। ਇਸ ਸਮੇ ਸੰਸਥਾ ਦੇ ਚੇਅਰਮੈਨ ਰਾਕੇਸ਼ ਸ਼ਰਮਾ, ਇੰਚਾਰਜ ਸਤਵਿੰਦਰ ਸੱਤੀ, ਮੁਖ ਸਲਾਹਕਾਰ ਜਸਵਿੰਦਰ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਮੀਡੀਆ ਸਲਾਹਕਾਰ ਗੁਰਿੰਦਰ ਸਿੰਘ ਆਦਿ ਹਾਜਿਰ ਸਨ।