ਅਸ਼ੋਕ ਵਰਮਾ
ਬਠਿੰਡਾ, 11 ਜੁਲਾਈ 2020 - ਸਬ ਡਿਵੀਜਨਲ ਹਸਪਤਾਲ ਬਲਾਕ ਤਲਵੰਡੀ ਸਾਬੋ ਵਿਖੇ ਐਸਐਮਓ ਡਾ ਗੁਰਜੀਤ ਸਿੰਘ ਦੀ ਹੇਠ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ।ਇਸ ਮੌਕੇ ਡਾ ਜਗਰੂਪ ਸਿੰਘ ਨੇ ਆਬਾਦੀ ਦਿਵਸ ਦੇ ਮੁੱਖ ਉਦੇਸ਼ ,ਵਧਦੀ ਆਬਾਦੀ ਦੇ ਘਾਤਕ ਸਿੱਟਿਆਂ ਅਤੇ ਵਿਸ਼ਵ ਭਰ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਉਨ੍ਹਾਂ ਨੂੰ ਆਬਾਦੀ ਨੂੰ ਘੱਟ ਕਰਨ ਲਈ ਪਰਿਵਾਰ ਨਿਯੋਜਨ ਦੇ ਢੰਗਾਂ ਸਬੰਧੀ ਜਾਣਕਾਰੀ ਦਿੱਤੀ। ਅਬਾਦੀ ਵੱਧ ਹੋਣ ਕਰਕੇ ਭਾਰਤ ਵਿੱਚ ਬੇਰੁਜ਼ਗਾਰੀ ,ਅਨਪੜ੍ਹਤਾ,ਸਿਹਤ ਸਹੂਲਤਾਂ ਚ ਕਮੀ, ਖੇਤੀ ਯੋਗ ਜ਼ਮੀਨ ਦਾ ਘਟਣਾ,ਗਰੀਬੀ ਜਿਆਦਾ ਹੋਣਾ ਹੈ। ਇਸ ਮੌਕੇ ਡਾਕਟਰ ਅਮਨਪਰੀਤ ਸਿੰਘ ਸੇਠੀ,ਡਾਕਟਰ ਸੁਮੀਤ ਬਾਂਸਲ,ਐੱਲ ਐੱਚ ਵੀ ਮਨਦੀਪ ਕੌਰ ਅਤੇ ਸਮੂਹ ਪੈਰਾਮੈਡੀਕਲ ਸਟਾਫ ਹਾਜਿਰ ਸਨ।ਪਿੰਡਾਂ ’ਚ ਸੀਐੱਚਓ ਰਮਨਦੀਪ ਕੌਰ ਅਤੇ ਐੱਲ ਐੱਚ ਵੀ ਬਲਵਿੰਦਰ ਕੌਰ ਨੇ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ।