ਸਾਵਧਾਨ : ਹੁਣ ਵਟਸਐਪ, ਈ ਮੇਲ ਤੇ ਫੈਕਸ ਰਾਹੀਂ ਵੀ ਆ ਸਕਦੇ ਹਨ ਸੰਮਨ, ਸੁਪਰੀਮ ਕੋਰਟ ਨੇ ਦਿੱਤਾ ਇਹ ਹੁਕਮ
ਨਵੀਂ ਦਿੱਲੀ, 10 ਜੁਲਾਈ, 2020 : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਕੋਰੋਨਾਵਾਇਰਸ ਦੇ ਹਾਲਾਤਾਂ ਦੇ ਚਲਦੇ ਹੁਣ ਕੋਰਟ ਦੇ ਸੰਮਨ ਤੇ ਨੋਟਿਸ ਹੁਣ ਈਮੇਲ, ਫੈਕਸ, ਇੰਸਟਾਗ੍ਰਾਮ ਮੈਸੇਜ ਐਪਲੀਕੇਸ਼ਨਜ਼ ਕਿਵੇਂ ਵਟਸਐਪ ਆਦਿ ਰਾਹੀਂ ਵੀ ਤਾਮੀਲ ਕਰਵਾਏ ਜਾ ਸਕਣਗੇ।
ਜਸਟਿਸ ਏ ਐਸ ਬੋਪੰਨਾ ਤੇ ਜਸਟਿਸ ਆਰ ਸੁਭਾਸ਼ ਰੈਡੀ ਦੀ ਅਦਾਲਤ ਨੇ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਸਾਡੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਨੋਟਿਸ, ਸੰਮਨ ਜਾਂ ਦਲੀਲਾਂ ਆਦਿ ਦੀਆਂ ਸੇਵਾਵਾਂ ਡਾਕਖਾਨਿਆਂ ਰਾਹੀਂ ਭੇਜੀਆਂ ਸੰਭਵ ਨਹੀਂ ਹੈ। ਅਜਿਹੀ ਸੇਵਾ ਹੁਣ ਈਮੇਲ, ਫੈਕਸ ਜਾਂ ਇੰਸਟੈਂਟ ਮੈਸੰਜਰ ਸੇਵਾ ਜਿਵੇਂ ਵਟਸਐਪ ਜਾਂ ਹੋਰ ਮਸੰਜਰ ਸੇਵਾਵਾਂ ਰਾਹੀਂ ਕੀਤੀ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਮਾਣਯੋਗ ਜੱਜਾਂ ਨੇ ਕਿਹਾ ਕਿ ਜੇਕਰ ਦੋ ਨੀਲੇ ਟਿਕਮਾਰਕ ਆ ਗਏ ਤਾਂ ਇਹ ਮੰਨਿਆ ਜਾਵੇਗਾ ਕਿ ਵਿਅਕਤੀ ਨੂੰ ਨੋਟਿਸ ਮਿਲ ਗਿਆ ਹੈ। ਅਦਾਲਤ ਨੇ ਇਹ ਹੁਕਮ ਮਹਾਂਮਾਰੀ ਕਾਰਨ ਹਾਈਕੋਰਟ ਤੇ ਟ੍ਰਿਬਿਊਨਲ ਵਿਚ ਅਪੀਲਾਂ ਦਾਇਰ ਕਰਨ ਦਾ ਸਮਾਂ ਵਧਾਉਣ ਦੀ ਮੰਗ 'ਤੇ ਸੁਣਵਾਈ ਦੌਰਾਨ ਸੁਣਾਇਆ ਹੈ। ਮਈ ਮਹੀਨੇ ਵਿਚ ਸੁਪਰੀਮ ਕੋਰਟ ਨੇ ਵਕੀਲਾਂ ਲਈ ਈ ਫਾਇਲਿੰਗ ਸਹੂਲਤ ਸ਼ੁਰੂ ਕੀਤੀ ਸੀ ਜਿਸ ਰਾਹੀਂ ਵਕੀਲ ਅਦਾਲਤੀ ਸਮੇਂ ਤੋਂ ਬਾਅਦ ਵੀ ਕੇਸ ਦਾਇਰ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਜੱਜ ਦੇਸ਼ ਭਰ ਵਿਚ ਲੱਗੇ ਲਾਕ ਡਾਊਨ ਦੌਰਾਨ ਘਰਾਂ ਤੋਂ ਹੀ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਕਰਦੇ ਰਹੇ ਹਨ। ਅਦਾਲਤਾਂ ਮਈ ਤੋਂ ਮੁੜ ਸ਼ੁਰੂ ਹੋਈਆਂ ਸਨ। ਰਿਸਪਾਂਡੈਂਟ ਹਾਲੇ ਵੀ ਅਦਾਲਤ ਨਹੀਂ ਆਉਂਦੇ ਤੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੁੰਦੇ ਹਨ ਤੇ ਵਕੀਲ ਆਪਣੇ ਚੈਂਬਰਾਂ ਵਿਚੋਂ ਹੀ ਪੇਸ਼ ਹੁੰਦੇ ਹਨ। ਇੰਨਾ ਹੀ ਨਹੀਂ ਬਲਕਿ ਚੀਫ ਜਸਟਿਸ ਆਫ ਇੰਡੀਆ ਨੇ ਜੱਜਾਂ ਨੂੰ ਕਾਲੇ ਕੋਟ ਤੇ ਗਾਊਨ ਪਾਉਣ ਤੋਂ ਮਨਾ ਕੀਤਾ ਹੈ ਤੇ ਸਿਰਫ ਚਿੱਟੀ ਕਮੀਜ਼ 'ਤੇ ਨੈਕਬੈਂਡ ਲਾਉਣ ਵਾਸਤੇ ਆਖਿਆ ਹੈ।