ਜਗਦੀਸ਼ ਥਿੰਦ
ਫਾਜ਼ਿਲਕਾ, 10 ਜੁਲਾਈ
ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲੇ ਅੰਦਰ 1 ਕਰੋਨਾ ਪਾਜੀਟਿਵ ਕੇਸ ਆਇਆ ਅਤੇ 3 ਜਣਿਆਂ ਨੇ ਕਰੋਨਾਂ ਨੂੰ ਮਾਤ ਦਿੱਤੀ ਹੈ। ਇਸ ਤਰਾਂ ਜ਼ਿਲੇ ਅੰਦਰ 8 ਕਰੋਨਾ ਕੇਸ ਐਕਟਿਵ ਹੋ ਗਏ ਹਨ।
ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਪਾਜੀਟਿਵ ਆਇਆ ਕੇਸ 43 ਸਾਲਾ ਮੇਲ ਹੈ ਅਤੇ ਟਰੈਵਲ ਹਿਸਟਰੀ ਹਰਿਆਣਾ ਦੀ ਹੈ। ਉਨਾਂ ਦੱਸਿਆ ਕਿ ਪਾਜੀਟਿਵ ਕੇਸ ਨੂੰ ਜਲਾਲਾਬਾਦ ਦੇ ਆਈਸੋਲੇਸ਼ਨ ਸੈਂਟਰ ਵਿੱਚ ਭੇਜ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਕਰੋਨਾ ਨੂੰ ਮਾਤ ਦੇਣ ਵਾਲੇ 3 ਕੇਸਾਂ ਵਿਚੋਂ 18-18 ਸਾਲ ਦੀਆਂ 2 ਫੀਮੇਲ ਅਤੇ 38 ਸਾਲਾ ਮੇਲ ਹੈ।
ਉਨਾਂ ਦੱਸਿਆ ਕਿ ਮਾਤ ਦੇਣ ਵਾਲੇ ਕੇਸਾਂ ਨੂੰ ਸਿਹਤ ਵਿਭਾਗ ਵੱਲੋਂ ਆਪਣੇ ਘਰਾਂ ਅੰਦਰ ਰਹਿ ਕੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ ਤਾਂ ਜੋ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਹੋਰਨਾ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।