ਭੋਪਾਲ, 9 ਜੁਲਾਈ 2020 - ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਕੇ ਫ਼ਰਾਰ ਹੋਏ ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ ਲਗਭਗ 6 ਦਿਨਾਂ ਤੋਂ ਉੱਤਰ ਪ੍ਰਦੇਸ਼ ਦੀਆਂ 50 ਤੋਂ ਜ਼ਿਆਦਾ ਪੁਲਿਸ ਟੀਮਾਂ ਉਸ ਦੀ ਤਲਾਸ਼ ਕਰ ਰਹੀਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੁਬੇ ਨੇ ਬਕਾਇਦਾ ਸਥਾਨਕ ਮੀਡੀਆ ਨੂੰ ਸੁਰੰਡਰ ਕਰਨ ਦੀ ਖਬਰ ਦਿੱਤੀ ਸੀ ਅਤੇ ਫਿਰ ਉਸ ਨੇ ਅੱਜ ਮਹਾਕਾਲੇਸ਼ਵਰ ਮੰਦਰ 'ਚ ਪਰਚੀ ਕਟਾਈ ਅਤੇ ਇਸ ਤੋਂ ਬਾਅਦ ਉਸ ਨੇ ਖ਼ੁਦ ਹੀ ਸੁਰੰਡਰ ਕਰ ਦਿੱਤਾ। ਫਿਲਹਾਲ ਸਥਾਨਕ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਜਿਸ ਤੋਂ ਬਾਅਦ ਐਸਟੀਐੱਫ ਦੀ ਟੀਮ ਵਿਕਾਸ ਦੁਬੇ ਨੂੰ ਲੈ ਕੇ ਉਜੈਨ ਲਈ ਰਵਾਨਾ ਹੋ ਗਈ ਹੈ।
ਇਸ ਤੋਂ ਪਹਿਲਾ ਵਿਕਾਸ ਦੂਬੇ ਦੇ ਦੋ ਹੋਰ ਕਰੀਬੀ ਸਾਥੀ ਪ੍ਰਭਾਤ ਮਿਸ਼ਰਾ ਅਤੇ ਰਣਬੀਰ ਸ਼ੁਕਲਾ ਨੂੰ ਵੀ ਮੁੱਠਭੇੜ ਦੌਰਾਨ ਮਾਰ ਦਿੱਤਾ।