ਦੀਪਕ ਜੈਨ
ਜਗਰਾਓਂ, 8 ਜੁਲਾਈ 2020 - ਕੋਰੋਨਾ ਮਹਾਮਾਰੀ ਕਾਰਨ ਇਸ ਵੇਲੇ ਚੰਗੇ ਚੰਗੇ ਕਾਰੋਬਾਰਾਂ ਨੂੰ ਘਾਟਾ ਸਹਿਕੇ ਕਾਰੋਬਾਰ ਕਰਨਾ ਪੈ ਰਿਹਾ ਹੈ ਤਾਂ ਬੇਚਾਰਾ ਗਰੀਬ ਕਿਸ ਸਹਾਰੇ ਰਹੇ। ਫਿਲਹਾਲ ਜਿਥੇ ਸਰਕਾਰਾਂ ਵਲੋਂ ਕੋਰੋਨਾ ਤੋਂ ਬਚਾਵ ਰੱਖਣ ਲਈ ਹਿਦਾਇਤਾਂ ਕੀਤੀਆਂ ਜਾ ਰਹੀਆਂ ਹਨ ਓਥੇ ਹੀ ਗਰੀਬਾਂ ਦੀ ਸੋਚਦਿਆਂ ਫ੍ਰੀ ਰਾਸ਼ਨ ਵਰਗੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ। ਜਿਵੇਂ ਕਿ ਕੇਂਦਰ ਸਰਕਾਰ ਵਲੋਂ ਗਰੀਬਾਂ ਲਈ ਰਾਸ਼ਨ ਭੇਜਿਆ ਗਿਆ ਪਰ ਕੁਝ ਗਰੀਬ ਲੋਕ ਇਸ ਰਾਸ਼ਨ ਨੂੰ ਵੇਖਣ ਲਈ ਤਰਸ ਗਏ ਹਨ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਲੋਂ ਆਯਾ ਰਾਸ਼ਨ ਸਹੀ ਗਰੀਬਾਂ ਕੋਲ ਨਾ ਪਹੁੰਚਦਾ ਹੋਇਆ ਨੇਤਾਵਾਂ ਦੇ ਖਾਸਮਖ਼ਾਸਾਂ ਕੋ ਜਾ ਰਿਹਾ ਹੈ। ਇਹ ਸਬ ਅਸੀਂ ਨੀ ਕਹਿ ਰਹੇ ਹਾਂ ਇਹ ਕਹਿ ਰਹੇ ਹਨ ਫ਼ੂਡ ਸਪਲਾਈ ਵਿਭਾਗ ਦੇ ਅਧਿਕਾਰੀ ਬੇਅੰਤ ਸਿੰਘ।
ਅੱਜ ਪੱਤਰਕਾਰਾਂ ਅੱਗੇ ਕੁਝ ਪ੍ਰਦੇਸ ਤੋਂ ਆਏ ਗਰੀਬਾਂ ਨੇ ਰੋਣਾ ਰੋਂਦਿਆਂ ਦੱਸਿਆ ਕਿ ਸਾਡੇ ਤਕ ਤਾਂ ਕੋਈ ਰਾਸ਼ਨ ਨਹੀਂ ਪਹੁੰਚਿਆ ਤੇ ਓਹਨਾ ਦੇ ਕੰਮਕਾਰ ਦਾ ਬੁਰਾ ਹਾਲ ਹੈ ਅਤੇ ਉਹ ਭੁੱਖੇ ਰਹਿਣ ਲਈ ਮਜਬੂਰ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਨਵੀਨ, ਬਬਲੂ, ਅਮਰਿੰਦਰ , ਲੱਡੂ, ਹਿਤੇਸ਼, ਮੁਕੇਸ਼ ਆਦਿ ਨੇ ਦੱਸਿਆ ਕਿ ਉਹ ਕਈ ਬਾਰ ਐਸਡੀਐਮ ਦਫਤਰ ਵੀ ਰਾਸ਼ਨ ਸੰਬੰਧੀ ਗੱਲਬਾਤ ਕਰਨ ਲਈ ਗਏ ਪਰ ਕੋਈ ਸਹਾਇਤਾ ਨਹੀਂ ਮਿਲੀ। ਇੰਨਾ ਪ੍ਰਦੇਸੀ ਗਰੀਬਾਂ ਨੇ ਦੱਸਿਆ ਕਿ ਜਦੋ ਓਹਨਾ ਨੂੰ ਪਤਾ ਚਲਦਾ ਹੈ ਕਿ ਨੇਤਾਵਾਂ ਵਾਲੇ ਏਰੀਆ ਚ ਰਾਸ਼ਨ ਸਪਲਾਈ ਹੋ ਰਿਹਾ ਹੈ ਪਰ ਸਾਨੂੰ ਪ੍ਰਦੇਸੀਆਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਤਾਂ ਬੜਾ ਦੁੱਖ ਹੁੰਦਾ। ਓਨਾ ਸਵਾਲ ਕੀਤਾ ਕਿ ਸਾਡੇ ਨਾਲ ਵਿਤਕਰਾ ਇਸ ਕਾਰਨ ਕੀਤਾ ਜਾ ਰਿਹਾ ਹੈ ਕਿ ਉਹ ਪ੍ਰਦੇਸੀ ਹਨ।
ਫ਼ੂਡ ਸਪਲਾਈ ਅਧਿਕਾਰੀ ਬੇਅੰਤ ਸਿੰਘ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਕਣਕ ਆਈ ਸੀ ਜਿਸਨੂੰ ਕਿ 70000 ਕਿੱਟਾਂ ਬਣਾਕੇ ਮਿੱਲਾਂ ਤੋਂ ਪੈਕ ਕਰਵਾਕੇ ਗਰੀਬਾਂ ਵਿਚ ਵੰਡਿਆ ਜਾਣਾ ਸੀ ਅਤੇ ਕਣਕ ਨਾਲ 1 ਕਿਲੋ ਖੰਡ ਅਤੇ 1 ਕਿਲੋ ਦਾਲ ਪਾਈ ਜਾਣੀ ਸੀ। ਬੇਅੰਤ ਨੇ ਇਹ ਵੀ ਦੱਸਿਆ ਕਿ ਉਚਾਧਿਕਾਰੀਆਂ ਦੇ ਓਹਨਾ ਨੂੰ ਨਿਰਦੇਸ਼ ਸਨ ਕਿ 20000 ਕਿਟਾਂ ਹਲਕਾ ਇੰਚਾਰਜ ਕਾੰਗ੍ਰੇਸ ਨੂੰ ਦਿਤੀਆਂ ਜਾਣ। ਬੇਅੰਤ ਨੇ ਦੱਸਿਆ ਕਿ 15000 ਕਿੱਟਾਂ ਹਲਕਾ ਇੰਚਾਰਜ ਨੂੰ ਅਤੇ 5000 ਕਿੱਟਾਂ ਇਕ ਮਿੱਲ ਦੇ ਮਾਲਿਕ ਨੂੰ ਦਿਤੀਆਂ ਗਈਆਂ ਹਨ।
ਇਥੇ ਸਵਾਲ ਉੱਠਦਾ ਹੈ ਕਿ ਉਂਝ ਤਾਂ ਨੇਤਾ ਲੋਕ ਆਪਣੇ ਆਪ ਨੂੰ ਸਾਰੇ ਗਰੀਬਾਂ ਦਾ ਮਸੀਹਾ ਦਸਕੇ ਵਾਹਵਾਹੀ ਖੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਪਾਰ ਪ੍ਰਦੇਸੀ ਗਰੀਬਾਂ ਦਾ ਕਿ ਕਸੂਰ ਹੈ ਜੋ ਓਨਾ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਲੋਕਚਾਰਚਾ ਹੋ ਰਹੀ ਹੈ ਕਿ ਇਹ ਰਾਸ਼ਨ ਕੁਝ ਕਾਂਗ੍ਰੇਸੀ ਲੀਡਰਾਂ ਦੇ ਚਹੇਤਿਆਂ ਕੋਲ ਪਹੁੰਚਿਆ ਹੈ ਤਾਂ ਜੋ ਆਉਣ ਵਾਲੇ ਸਮੇ ਵਿਚ ਵੋਟਬੈਂਕ ਪੱਕਾ ਰਹੇ। ਪਰ ਇਹ ਪ੍ਰਦੇਸੀ ਗਰੀਬ ਆਪਣੀ ਵੋਟ ਨਾ ਹੋਣ ਦਾ ਖਾਮਿਆਜਾ ਭੁਗਤ ਰਹੇ ਹਨ ਅਤੇ ਅੱਜ ਵੀ ਅੱਖਾਂ ਅੱਡੀ ਬੈਠੇ ਹਨ ਕਿ ਕਿਹੜੀ ਘੜੀ ਰਾਸ਼ਨ ਓਹਨਾ ਕੋਲ ਪਹੁੰਚੇ ਤੇ ਰੱਜਕੇ ਰੋਟੀ ਖਾਣ। ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਕੁਝ ਕਾਂਗ੍ਰੇਸੀ ਨੇਤਾਵਾਂ ਵਲੋਂ ਆਪਣੇ ਖਾਸ ਲੋਕਾਂ ਦੇ ਅਧਾਰ ਕਾਰਡ ਲੈਣੇ ਸ਼ੁਰੂ ਕਰ ਦਿਤੇ ਗਏ ਹਨ ਤਾਂ ਜੋ ਕਿਸੇ ਵੀ ਘੋਟਾਲੇ ਵਿਚ ਨਾਮ ਨਾ ਆਵੇ ਤੇ ਕਿਹਾ ਜਾਵੇ ਕਿ ਇੰਨਾ ਲੋਕਾਂ ਨੂੰ ਰਾਸ਼ਨ ਦੇ ਦਿੱਤਾ ਗਿਆ ਹੈ।
ਐਸਡੀਐਮ ਸਾਹਿਬ ਨੇ ਨਹੀਂ ਚੁਕਿਆ ਫੋਨ
ਇਸ ਬਾਰੇ ਜਦੋ ਐਸਡੀਐਮ ਸਾਹਿਬ ਨਾਲ ਗੱਲਬਾਤ ਕਰਨੀ ਚਾਹੀ ਤਾਂ ਓਨਾ ਨੂੰ ਕਈ ਵਾਰ ਫੋਨ ਕਾਰਨ ਤੇ ਵੀ ਓਨਾਂ ਫੋਨ ਨਹੀਂ ਚੁਕਿਆ। ਐਸਡੀਐਮ ਸਾਹਿਬ ਵਲੋਂ ਜਗਰਾਓਂ ਬਦਲੀ ਹੋਣ ਤੋਂ ਬਾਅਦ ਓਨਾ ਕਿਹਾ ਸੀ ਓਹਨਾ ਦੇ ਦਫਤਰ ਵਿਚ ਹਰ ਇਨਸਾਨ ਦੀ ਪੂਰੀ ਸੁਣਵਾਈ ਹੋਵੇਗੀ ਪਾਰ ਏਨਾ ਪ੍ਰਦੇਸੀ ਲੋਕਾਂ ਦਾ ਦੁੱਖ ਐਸਡੀਐਮ ਸਾਹਿਬ ਨੂੰ ਸ਼ਾਇਦ ਨਹੀਂ ਦਿੱਖ ਰਿਹਾ।
ਆਮ ਆਦਮੀ ਪਾਰਟੀ ਖੜੇਗੀ ਗਰੀਬਾਂ ਦੇ ਨਾਲ : ਵਿਧਾਇਕ
ਇਸ ਬਾਰੇ ਜਦੋ ਆਮ ਆਦਮੀ ਪਾਰਟੀ ਦੇ ਜਗਰਾਓਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨਾਲ ਗੱਲਬਾਤ ਕੀਤੀ ਗਈ ਤਾਂ ਓਨਾ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਗਰੀਬਾਂ ਦੇ ਹੱਕ ਲਈ ਲੜਦੀ ਆਈ ਹੈ ਅਤੇ ਅੱਗੇ ਵੀ ਗਰੀਬਾਂ ਦੇ ਹੱਕ ਲਈ ਖੜੇਗੀ। ਓਨਾ ਕਿਹਾ ਕਿ ਕਿਸੇ ਵੀ ਗਰੀਬ ਨੂੰ ਭੁੱਖਾ ਨਹੀਂ ਰਹਿਣ ਦਿਤਾ ਜਾਵੇਗਾ। ਓਨਾ ਕਿਹਾ ਕਿ ਉਹ ਪਹਿਲਾ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਚੁਕੇ ਹਨ ਕਿ ਗਰੀਬਾਂ ਵਿਚ ਰਾਸ਼ਨ ਸਰਕਾਰੀ ਅਧਿਕਾਰੀ ਵੰਡਣ ਨਾ ਕਿ ਕੋਈ ਪ੍ਰਾਇਵੇਟ ਬੰਦਾ। ਓਨਾ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਗੜਬੜ ਕਰਨ ਵਾਲੇ ਹਰ ਬੰਦੇ ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।