ਹਰੀਸ਼ ਕਾਲੜਾ
- ਮਮਤਾ ਦਿਵਸ ਦੋਰਾਨ ਸੁਪਰਵਾਈਜਰ ਹਰ ਪੱਧਰ ਤੇ ਜਰੂਰ ਨਿਰੀਖਣ ਕਰਨ
ਕੀਰਤਪੁਰ ਸਾਹਿਬ, 8 ਜੁਲਾਈ 2020 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼ੁਰੂ ਕੀਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਸਿਵਲ ਸਰਜਨ ਰੂਪਨਗਰ ਡਾ.ਐਚ.ਐਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਸੀਨੀਅਰ ਮੈਡੀਕਲ ਅਫਸਰ ਡਾ.ਰਾਮ ਪ੍ਰਕਾਸ਼ ਸਰੋਆ ਦੀ ਅਗਵਾਈ ਹੇਠ ਅੱਜ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਧੀਨ ਵੱਖ ਵੱਖ ਸਿਹਤ ਅਤੇ ਤੰਦਰੁਸਤੀ ਸੈਂਟਰਾ ਤੇ ਲਗਾਏ ਗਏ ਟੀਕਾਕਰਨ ਸੈਸ਼ਨ ਤੇ ਪਹੁੰਚੇ ਲਾਭਪਾਤਰੀਆ ਨੂੰ ਮਾਂ ਅਤੇ ਬੱਚੇ ਦੀ ਸੁੱਰਖਿਆ ਅਤੇ ਕੋਵਿਡ-19 ਤੋਂ ਬੱਚਣ ਦੇ ਨੁਕਤੇ ਦੱਸੇ ਗਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਆ ਡਾ.ਸਰੋਆ ਨੇ ਕਿਹਾ ਕਿ ਸਿਹਤ ਵਿਭਾਗ ਮਿਸ਼ਨ ਫਤਿਹ ਤਹਿਤ ਲੋਕਾ ਨੂੰ ਜਾਗਰੂਕ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ।ਮਿਸ਼ਨ ਫਤਿਹ ਦੀਆਂ ਹਦਾਇਤਾ ਅਧੀਨ ਸਮੂਹ ਸੁਪਰਵਾਈਜਰ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਮਮਤਾ ਦਿਵਸ ਦੋਰਾਨ ਆਪ ਮਮਤਾ ਦਿਵਸ ਤੇ ਜਾ ਕੇ ਮ.ਪ.ਹ.ਵ(ਮ)(ਫ) ਦੇ ਕੰਮ ਦਾ ਨਿਰੱਖਣ ਕਰਨ।ਸੁਪਰਵਾਈਜਰ ਖੁਦ ਪਹੁੰਚੇ ਹੋਏ ਲਾਭਪਾਤਰੀਆ ਨੂੰ ਸਿਹਤ ਸਕੀਮਾ ਬਾਰੇ ਜਾਣੂ ਕਰਵਾਉਣ ਦੇ ਨਾਲ ਨਾਲ ਕੋਵਿਡ-19 ਤੋਂ ਬੱਚਣ ਦੇ ਨੁਖਤਿਆ ਬਾਰੇ ਜਰੂਰ ਚਰਚਾ ਕਰਨ। ਉਨਾ੍ਹਂ ਕਿਹਾ ਕਿ ਸਿਹਤ ਵਿਭਾਗ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਲਈ ਸ਼ੁਰੂ ਤੋਂ ਹੀ ਨਵੇਕਲੇ ਉਪਰਾਲੇ ਕਰਦੀ ਆ ਰਹੀ ਹੈ ਪੀ.ਐਚ.ਸੀ ਕੀਰਤਪੁਰ ਸਾਹਿਬ ਦੀਆਂ ਸੁਪਰਵਾਈਜਰੀ ਟੀਮਾ ਨੂੰ ਇਹ ਖਾਸ ਹਦਾਇਤ ਕੀਤੀ ਹੈ ਕਿ ਉਹ ਲੋਕਾ ਵਿੱਚ ਸੋਸ਼ਲ ਡਿਸਟੈਂਸਿਗ ਦਾ ਖਾਸ ਪ੍ਰਚਾਰ ਕਰਨ, ਹੱਥ ਧੋਣ ਸਬੰਧੀ 6 ਸਟੈਪਾ ਦੀ ਵਿਧੀ ਬਾਰੇ ਦੱਸਣ ਅਤੇ ਸ਼ਰੀਰਕ ਸਾਫ ਸਫਾਈ ਨੂੰ ਜੀਵਨ ਵਿੱਚ ਲਾਗੂ ਕਰਨ ਲਈ ਅਪੀਲ ਕਰਨਾ ਯਕੀਨੀ ਬਨਾਉਣ ।
ਇਸ ਦੇ ਨਾਲ ਸੁਪਰਵਾਈਜਰ ਲਾਭਪਾਤਰੀਆ ਨੂੰ ਇਹ ਜਾਣਕਾਰੀ ਜਰੂਰ ਦੇਣ ਕਿ ਉਹ ਖੰਗ,ਛਿੱਕ ਆਉਣ ਵੇਲੇ ਮੁੰਹ ਤੇ ਹੱਥ ਰੱਖਣ ਅਤੇ ਜੁਕਾਮ,ਬੁਖਾਰ ਹੋਣ ਦੇ ਲੱਛਣ ਹੋਣ ਤੇ ਪਰਿਵਾਰ ਤੋਂ ਜਰੂਰੀ ਦੂਰੀ ਬਣਾ ਕੇ ਰੱਖਣ ਅਤੇ ਡਾਕਟਰੀ ਸਲਾਹ ਲਈ ਨੇੜਲੇ ਹਸਪਤਾਲ ਵਿੱਖੇ ਪਹੁੰਚਨ।ਡਾ.ਸਰੋਆ ਨੇ ਕਿਹਾ ਕਿ ਹਰ ਪੱਧਰ ਤੇ ਸੇਵਾਵਾ ਦੇ ਨਿਰੀਖਣ ਨਾਲ ਹੀ ਅਸੀ ਸੇਵਾਵਾ ਦੀ ਗੁਣਵਤਾ ਵਿੱਚ ਵਾਧਾ ਕਰ ਸਕਦਾ ਹਾਂ।