ਯਾਦਵਿੰਦਰ ਸਿੰਘ ਤੂਰ
ਖੰਨਾ, 6 ਜੁਲਾਈ 2020 - ਖੰਨਾ ਸਦਰ ਥਾਣੇ ਅੰਦਰ ਐਸ.ਐਚ.ਓ ਦੁਆਰਾ ਪਿਉ-ਪੁੱਤ ਅਤੇ ਉਨ੍ਹਾਂ ਦੇ ਸੀਰੀ ਨੂੰ ਨੰਗਾ ਕਰਕੇ ਵੀਡੀੳ ਬਣਾਉਣ ਦੇ ਮਾਮਲੇ 'ਚ ਐਸ.ਐਚ.ਓ ਅਤੇ ਉਸਦੇ ਸਾਥੀ 'ਤੇ 323, 342, 295 A, 166, ਆਈ.ਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸਦੇ ਸਬੰਧ 'ਚ ਐਚ.ਐਸ.ਫੂਲਕਾ ਨੇ ਵੀਡੀੳ ਬਿਆਨ ਦਿੰਦਿਆਂ ਕਿਹਾ ਕਿ 'ਸਿੱਖ ਪਿਉ ਪੁੱਤ ਸਣੇ ਤਿੰਨ ਜਣਿਆਂ ਨੂੰ ਥਾਣੇ ਅੰਦਰ ਨੰਗਾ ਕਰਕੇ ਵੀਡੀੳ ਬਣਾਉਣ ਦੇ ਇਸ ਕੇਸ ਬਾਰੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ ਤੇ ਜਿਸ 'ਤੇ ਹੁਣ ਕਾਰਵਾਈ ਹੋ ਗਈ ਹੈ ਜਦਕਿ ਪਹਿਲਾਂ ਕਿਸੇ ਦਬਾਅ ਕਾਰਨ ਪਰਚਾ ਨਹੀਂ ਸੀ ਹੋ ਰਿਹਾ।'
ਇਹ ਵੀ ਪੜ੍ਹੋ: SHO Khanna transferred, Departmental inquiry initiated in stripping case
Punjab DGP orders probe into Khanna viral video incident