ਜੀ ਐਸ ਪੰਨੂ
ਪਟਿਆਲਾ, 5 ਜੁਲਾਈ 2020 - ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 635 ਰਿਪੋਰਟਾਂ ਵਿਚੋਂ 615 ਕੋਵਿਡ ਨੈਗੇਟਿਵ ਅਤੇ 20 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ 08 ਪਟਿਆਲਾ ਸ਼ਹਿਰ, 04 ਰਾਜਪੁਰਾ, 05 ਸਮਾਣਾ ਅਤੇ 3 ਨਾਭਾ ਦੇ ਏਰੀਏ ਨਾਲ ਸਬੰਧਤ ਹਨ। ਪਾਜ਼ੀਟਿਵ ਕੇਸਾਂ ਵਿਚੋਂ ਚਾਰ ਬਾਹਰੀ ਰਾਜ ਤੋਂ ਆਉਣ, ਤਿੰਨ ਫਲੂ ਟਾਈਪ ਲੱਛਣਾ ਵਾਲੇ, ਛੇ ਪਾਜ਼ੀਟਿਵ ਕੇਸ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਅਤੇ ਸੱਤ ਬਗੈਰ ਫਲੂ ਲੱਛਣਾਂ ਵਾਲੇ ਓ.ਪੀ.ਡੀ. ਵਿਚ ਆਏ ਮਰੀਜ਼ ਹਨ।
ਪਟਿਆਲਾ ਦੇ ਅਨੰਦ ਨਗਰ ਐਕਸਟੈਂਸ਼ਨ ਵਿਚ ਰਹਿਣ ਵਾਲਾ 18 ਸਾਲਾਂ ਅਤੇ 28 ਸਾਲਾਂ ਵਿਅਕਤੀ,ਰਾਜਪੁਰਾ ਦੀ ਸਨਸਿਟੀ ਕਲੋਨੀ ਵਿੱਚ ਰਹਿਣ ਵਾਲਾ 32 ਸਾਲਾਂ ਵਿਅਕਤੀ ਅਤੇ ਰਾਜਪੂਰਾ ਦਾ ਹੀ ਅਮੀਰ ਕਲੋਨੀ ਵਿਚ ਰਹਿਣ ਵਾਲਾ 32 ਸਾਲਾਂ ਵਿਅਕਤੀ ਬਾਹਰੀ ਰਾਜ ਤੋਂ ਆਉਣ ਕਾਰਣ ਲਏ ਕੋਵਿਡ ਸੈਂਂਪਲ ਪਾਜ਼ੀਟਿਵ ਪਾਏ ਗਏ ਹਨ। ਰਾਜਪੁਰਾ ਦੀ ਭਟੇਜਾ ਕਲੋਨੀ ਦੀ ਰਹਿਣ ਵਾਲੀ 50 ਸਾਲਾਂ ਔਰਤ, ਸਮਾਣਾ ਦੇ ਬਾਜੀਗਰ ਮੁੱਹਲੇ ਦਾ ਰਹਿਣ ਵਾਲਾ 35 ਸਾਲਾਂ ਵਿਅਕਤੀ , ਨਾਭਾ ਦੇ ਨਿਉੁ ਗਰੀਨ ਵਿਉ ਕੈਂਂਟ ਦਾ ਰਹਿਣ ਵਾਲਾ 30 ਸਾਲਾਂ ਵਿਅਕਤੀ, 50 ਸਾਲਾਂ ਔਰਤ ਅਤੇ ਨਾਭਾ ਦੇ ਹੀ ਦਸ਼ਮੇਸ਼ ਕਲੋਨੀ ਵਿਚ ਰਹਿਣ ਵਾਲਾ 65 ਸਾਲਾਂ ਬਜੁਰਗ, ਰਾਜਪੁਰਾ ਦੇ ਪਿੰਡ ਸਾਹਲ ਵਿਚ ਰਹਿਣ ਵਾਲੀ 25 ਸਾਲਾਂ ਔਰਤ ਪਹਿਲਾ ਪਾਜ਼ੀਟਿਵ ਆਏ ਕੇਸਾਂ ਦੇ ਪਰਿਵਾਰਕ ਮੈਂਬਰ ਹਨ ਜੋ ਕਿ ਪਾਜ਼ੀਟਿਵ ਕੇਸ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪਾਜ਼ੀਟਿਵ ਪਾਏ ਗਏ ਹਨ।
ਇਸੇ ਤਰਾਂ ਫੱਲੂ ਟਾਈਪ ਲੱਛਣ ਹੋਣ ਤੇਂ ਪਿੰਡ ਗੋਬਿੰਦਪੁਰਾ,ਗੁੱਗਾਮਾੜੀ ਪਟਿਆਲਾ ਦਾ ਰਹਿਣ ਵਾਲਾ 60 ਸਾਲਾਂ ਬਜ਼ੁਰਗ, ਗੁਰੂ ਨਾਨਕ ਨਗਰ ਦਾ ਰਹਿਣ ਵਾਲਾ 40 ਸਾਲਾਂ ਵਿਅਕਤੀ, ਮਲੇਰਕੋਟਲਾ ਵਿਚ ਕੰਮ ਕਰਦਾ ਅਨੰਦ ਨਗਰ ਏ ਐਕਸਟੈਂਸਨ ਦਾ ਰਹਿਣ ਵਾਲਾ 28 ਸਾਲਾਂ ਯੁਵਕ ਵੀ ਪਾਜ਼ੀਟਿਵ ਪਾਏ ਗਏ ਹਨ।ਸਮਾਣਾ ਦੇ ਅਮਨ ਇੰਨਕਲੈਵ ਵਿਚ ਰਹਿਣ ਵਾਲਾ ਕਮਾਂਡੋ ਬਟਾਲੀਅਨ ਵਿਚ ਕੰਮ ਕਰਦਾ 48 ਸਾਲਾਂ ਪੁਲਿਸ ਮੁਲਾਜ਼ਮ, ਮੈਡੀਕਲ ਕਾਲਜ ਦੇ ਕੁਆਟਰਾਂ ਵਿਚ ਰਹਿੰਦੇ 40 ਸਾਲਾਂ ਔਰਤ ਹੈਲਥ ਕੇਅਰ ਸਟਾਫ਼ ਅਤੇ 20 ਸਾਲਾਂ ਅੋਰਤ,ਪਿੰਡ ਤੇਈਪੁਰ ਬਲਾਕ ਸਮਾਣਾ ਵਿਚ ਰਹਿਣ ਵਾਲਾ 28 ਸਾਲਾਂ ਹੈਲਥ ਕੈਅਰ ਵਰਕਰ, ਪਿੰਡ ਕਾਹਨਗੜ ਦਾ ਰਹਿਣ ਵਾਲਾ 28 ਸਾਲਾਂ ਵਿਅਕਤੀ, ਸਮਾਣਾ ਦਾ ਰਹਿਣ ਵਾਲਾ 29 ਸਾਲਾਂ ਵਿਅਕਤੀ ਅਤੇ ਪਿੰਡ ਕਲਿਆਣ ਵਿਚ ਰਹਿਣ ਵਾਲਾ 38 ਸਾਲਾਂ ਵਿਅਕਤੀ ਵੀ ਓ.ਪੀ.ਡੀ ਵਿਚ ਆਉਣ ਤੇਂ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪਾਜ਼ੀਟਿਵ ਪਾਏ ਗਏ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਦਿਆਂ ਕਿਹਾ ਕਿ ਪਾਜ਼ੀਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਪਟਿਆਲਾ ਦੇ ਕੋਵਿਡ ਤੋਂ ਠੀਕ ਹੋਣ ਤੇਂ 17 ਦਿਨ ਦਾ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ ਤੇਂ ਕੋਵਿਡ ਕੇਅਰ ਸੈਂਟਰ ਤੋਂ ਛੇ ਅਤੇ ਰਾਜਿੰਦਰਾ ਹਸਪਤਾਲ ਤੋਂ 3 ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 300 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 25099 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜ਼ਿਲ੍ਹੇ ਪਟਿਆਲਾ ਦੇ 376 ਕੋਵਿਡ ਪਾਜ਼ੀਟਿਵ, 23694 ਨੈਗਟਿਵ ਅਤੇ 985 ਦੀ ਰਿਪੋਰਟ ਆਉਣੀ ਅਜੇ ਬਾਾਂਕੀ ਹੈ। ਪਾਜ਼ੀਟਿਵ ਕੇਸ਼ਾਂ ਵਿੱਚੋਂ 10 ਪਾਜ਼ੀਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ 196 ਕੇਸ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸ਼ਾਂ ਦੀ ਗਿਣਤੀ 170 ਹੈ