ਰਜਨੀਸ਼ ਸਰੀਨ
ਨਵਾਂ ਸ਼ਹਿਰ, 2 ਜੁਲਾਈ 2020 - ਜ਼ਿਲ੍ਹੇ ਚੋਂ ਦੋ ਕੋਰੋਨਾ ਮਰੀਜ਼ਾਂ ਨੂੰ ਇਹਤਿਆਤ ਵਜੋਂ ਕੱਲ੍ਹ ਦੇਰ ਰਾਤ ਰਾਜਿੰਦਰ ਹਸਪਤਾਲ ਪਟਿਆਲਾ ਅਤੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ ਤਾਂ ਜੋ ਉਨ੍ਹਾਂ ਨੂੰ ਹੰਗਾਮੀ ਹਾਲਤ ਚ ਲੋੜੀਂਦੀ ਇਲਾਜ ਸਹੂਲਤ ਮਿਲ ਸਕੇ।
ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਚ ਉਸਮਾਨਪੁਰ ਪਿੰਡ ਤੋਂ 29 ਜੂਨ ਨੂੰ ਆਇਆ ਮਰੀਜ਼ ਪਟਿਆਲਾ ਭੇਜਿਆ ਗਿਆ ਹੈ ਜਦਕਿ ਕਲ੍ਹ ਸ਼ਾਮ ਰਾਹੋਂ ਤੋਂ ਆਇਆ ਮਰੀਜ਼ ਅੰਮ੍ਰਿਤਸਰ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਲ੍ਹ ਦੋ ਮਰੀਜ਼ਾਂ ਨੂੰ ਸਿਹਤਯਾਬ ਹੋਣ ਬਾਅਦ ਇੱਕ ਹਫ਼ਤੇ ਦੇ ਘਰੇਲੂ ਇਕਾਂਤਵਾਸ ਚ ਰਹਿਣ ਦੀ ਹਦਾਇਤ ਨਾਲ ਛੁੱਟੀ ਦੇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਉਕਤ ਦੋ ਰੈਫਰ ਕੀਤੇ ਮਰੀਜ਼ਾਂ ਸਮੇਤ ਜ਼ਿਲ੍ਹੇ ਚ ਐਕਟਿਵ ਕੇਸਾਂ ਦੀ ਗਿਣਤੀ 18 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਚ ਹੁਣ ਤਕ 10574 ਲੋਕਾਂ ਦੇ ਸੈਂਪਲ ਲਾਏ ਗਏ ਹਨ, ਜਿਨ੍ਹਾਂ ਚੋਂ 9961 ਨੈਗੇਟਿਵ ਪਾਏ ਗਏ ਹਨ।