ਅਸ਼ੋਕ ਵਰਮਾ
ਮਾਨਸਾ, 4 ਜੂਨ 2020 - ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ (ਵਿਗਿਆਨ) ਜਿਲਾ ਮਾਨਸਾ ਵੱਲੋਂ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ ਉਪਰ ਕੌਮੀ ਪ੍ਰੋਟੈਸਟ ਡੇ ਤੇ ਬਿੱਕਰ ਸਿੰਘ ਮਾਖਾ ਜਿਲ੍ਹਾ ਪ੍ਰਧਾਨ ਦੀ ਅਗਵਾਈ ‘ਚ ਤਹਿਸੀਲਦਾਰ ਮਾਨਸਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਸਮੇਂ ਹਿੰਮਤ ਸਿੰਘ ਦੂਲੋਵਾਲ, ਗੁਰਸੇਵਕ ਸਿੰਘ ਭੀਖੀ, ਜਸਵੰਤ ਸਿੰਘ ਕੋਟਲੀ ਅਤੇ ਜਸਪ੍ਰੀਤ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੂਰੇ ਪੰਜਾਬ ਵਿੱਚ ਹਰ ਵਿਭਾਗ ਦੇ ਕੱਚੇ ਮੁਲਾਜ਼ਮ, ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਆਊਟਸੋਰਸਿੰਗ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, ਸਾਰੇ ਵਿਭਾਗਾਂ ਦੀਆਂ ਖਾਲੀ ਪੋਸਟਾਂ ਪੂਰੇ ਸਕੇਲਾਂ ਵਿੱਚ ਭਰੀਆ ਜਾਣ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪੇ ਕਮਿਸ਼ਨ 10 ਸਾਲ ਦੀ ਬਜਾਏ 5 ਸਾਲਾਂ ਤੋਂ ਦਿੱਤਾ ਜਾਵੇ, ਕਰੋਨਾ ਮਹਾਂਮਾਰੀ ਦੇ ਖਿਲਾਫ ਪ੍ਰਾਈਵੇਟ ਸੈਕਟਰ ਨਹੀਂ ਸਗੋਂ ਦੇਸ਼ ਦਾ ਪਬਲਿਕ ਸੈਕਟਰ ਹੀ ਮਜ਼ਬੂਤੀ ਨਾਲ ਲੋਕ ਸੇਵਾ ਵਿੱਚ ਜੁੱਟਿਆ ਰਿਹਾ ਹੈ ਇਸ ਨੂੰ ਮਜ਼ਬੂਤ ਕੀਤਾ ਜਾਵੇ।
ਛੇਵਾਂ ਪੇ-ਕਮਿਸ਼ਨ ਲਾਗੂ ਕੀਤਾ ਜਾਵੇ, ਆਂਗਣਵਾੜੀ ਵਰਕਰ/ਹੈਲਪਰ, ਮਿਡ-ਡੇ-ਮੀਲ, ਆਸ਼ਾ ਵਰਕਰ ਤੇ ਕਿਰਤ ਕਮਿਸ਼ਨਰ ਵੱਲੋਂ ਨਿਰਧਾਰਤ ਘੱਟੋ-ਘੱਟ ਉਜ਼ਰਤਾਂ ਲਾਗੂ ਕੀਤੀਆਂ ਜਾਣ, 50 ਲੱਖ ਦਾ ਬੀਮਾ ਹਰ ਵਰਗ ਦੇ ਮੁਲਾਜ਼ਮਾਂ ਤੇ ਲਾਗੂ ਕੀਤਾ ਜਾਵੇ।