ਜਗਦੀਸ਼ ਥਿੰਦ
ਫ਼ਾਜ਼ਿਲਕਾ 4 ਜੂਨ : ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਇੱਕ ਹੋਰ ਔਰਤ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ਟਿਵ ਆਈ ਹੈ ।
ਅਬੋਹਰ ਨਾਲ ਸਬੰਧਤ ਇਹ 45 ਸਾਲਾ ਔਰਤ ਮਹਾਰਾਸ਼ਟਰ ਤੋਂ ਵਾਇਆ ਸ਼੍ਰੀ ਗੰਗਾਨਗਰ ਵਾਪਸ ਅਬੋਹਰ ਪਰਤੀ ਹੈ ।
ਗੰਗਾ ਨਗਰ ਪਹੁੰਚਣ ਤੇ ਇਸ ਨੂੰ ਪੰਜ ਦਿਨ ਲਈ ਗੰਗਾ ਨਗਰ ਵਿਖੇ ਕੋਰਨਟਾਇਨ ਕੀਤਾ ਗਿਆ ਸੀ ।
1 ਜੂਨ ਨੂੰ ਇਹ ਅਬੋਹਰ ਪਹੁੰਚੀ ਤਾਂ ਇਸ ਨੂੰ ਉੱਥੇ ਕੋਰਨਟਾਇਨ ਸੈਂਟਰ ਵਿੱਚ ਰੱਖ ਕੇ ਖੂਨ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ ।
ਸਿਵਲ ਸਰਜ਼ਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਕਟਾਰੀਆਂ ਅਨੁਸਾਰ ਇਸ ਨੂੰ ਜਲਾਲਾਬਾਦ ਵਿਖੇ ਬਣਾਏ ਗਏ ਇਕਾਂਤਵਾਸ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਫ਼ਾਜ਼ਿਲਕਾ ਸ਼੍ਰੀ ਅਨਿਲ ਧਾਮੂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਵਿੱਚ ਕਰੋਨਾ ਪਾਜ਼ਟਿਵ ਕੁੱਲ ਕੇਸਾਂ ਗਿਣਤੀ ਹੁਣ 3 ਹੋ ਗਈ ਹੈ ।