ਜਲੰਧਰ, 3 ਜੂਨ 2017 - ਕੋਰੋਨਾ ਵਾਇਰਸ ਦੇ ਕਾਰਨ ਜਲੰਧਰ 'ਚ 9ਵੀਂ ਮੌਤ ਹੋ ਗਈ ਹੈ। ਜਲੰਧਰ ਦੇ ਇਕ ਹੋਰ ਮਰੀਜ਼ ਨੇ ਲੁਧਿਆਣਾ ਦੇ ਡੀ. ਐੱਮ. ਸੀ. ’ਚ ਆਪਣੇ ਆਖਰੀ ਸ਼ਾਹ ਲਏ। ਇਸ ਤਰ੍ਹਾਂ ਕੋਰੋਨਾ ਕਾਰਨ ਜਲੰਧਰ 'ਚ ਹੁਣ ਤੱਕ 9 ਮੌਤਾਂ ਹੋ ਚੁੱਕੀਆਂ ਹਨ।
ਮ੍ਰਿਤਕ ਦੀ ਪਹਿਚਾਣ ਮਹਿੰਦਰ ਪਾਲ ਕਪੂਰ (64) ਵਜੋਂ ਹੋਈ ਹੈ। ਉਹ ਜਲੰਧਰ ਦੇ ਟੈਗੋਰ ਨਗਰ ਦਾ ਰਹਿਣ ਵਾਲਾ ਸੀ। ਉਸ ਨੂੰ 1 ਜੂਨ ਨੂੰ ਸਿਹਤ ਵਿਗੜਨ ਤੋਂ ਬਾਅਦ ਐੱਸ. ਜੀ. ਐੱਲ. ਹਸਪਤਾਲ ਤੋਂ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਰੈਫਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸ ਨੇ ਦਮ ਤੋੜ ਦਿੱਤਾ। ਉਕਤ ਵਿਅਕਤੀ ਦੀ ਬੀਤੇ ਦਿਨ ਹੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਦੀ ਪੁਸ਼ਟੀ ਸਿਵਲ ਸਰਜਨ ਰਾਜੇਸ਼ ਬੱਗਾ ਵੱਲੋਂ ਕੀਤੀ ਗਈ ਹੈ।