#WorldBycycleDay ਦੇ ਮੌਕੇ ਤੇ #Covid19 ਬਾਰੇ ਜਾਗਰੂਕਤਾ ਲਈ ਪਟਿਆਲ਼ਾ ਪੁਲਿਸ ਦੀ ਇਕ ਅਨੋਖੀ ਪਹਿਲ
ਪਟਿਆਲ਼ਾ, 3 ਜੂਨ, 2020 : ਮਿਸ਼ਨ ਫਤਹਿ ਦੇ ਤਹਿਤ ਲੋਕਾਂ ਨੂੰ #COVID19 ਤੋਂ ਬਚਾਅ ਲਈ ਜਾਗਰੂਕ ਕਰਨ ਬਾਰੇ ਅੱਜ ਪਟਿਆਲ਼ਾ ਪੁਲਿਸ ਵੱਲੋਂ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਦੀ ਅਗਵਾਈ ਵਿੱਚ ਪੁਲਿਸ ਲਾਈਨ, ਪਟਿਆਲ਼ਾ ਤੋਂ ਅੱਜ ਸਵੇਰੇ (Awareness Campaign Against Covid19) ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ 125 ਦੇ ਕਰੀਬ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜਮਾਂ ਨੇ ਹਿੱਸਾ ਲਿਆ।
ਲੋਕਾਂ ਨੂੰ #Covid19 ਬਾਰੇ ਜਾਗਰੂਕ ਕਰਨ ਲਈ, ਇਸ ਸਾਈਕਲ ਰੈਲੀ ਵਿੱਚ ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਸਮੇਤ ਨਵਨੀਤ ਸਿੰਘ ਬੈਂਸ ਐਸ.ਪੀ/ਸਥਾਨਕ, ਹਰਮੀਤ ਸਿੰਘ ਹੁੰਦਲ ਐਸ.ਪੀ/ਇੰਨਵੈਸਟੀਗੇਸ਼ਨ, ਪਲਵਿੰਦਰ ਸਿੰਘ ਚੀਮਾਂ ਐਸ.ਪੀ/ਟ੍ਰੈਫਿਕ, ਸ਼੍ਰੀ ਵਰੁਣ ਸ਼ਰਮਾ ਐਸ.ਪੀ/ਸਿਟੀ, ਸਮੂਹ ਸਰਕਲ ਅਫ਼ਸਰਾਣ, ਪਟਿਆਲ਼ਾ ਪੁਲਿਸ ਦੇ ਸਮੂਹ ਮੁੱਖ ਅਫ਼ਸਰਾਣ, ਸਮੂਹ ਚੌਂਕੀ ਇੰਚਾਰਜ ਅਤੇ ਬਹੁਤ ਸਾਰੇ ਪਟਿਆਲ਼ਾ ਪੁਲਿਸ ਅਧਿਕਾਰੀਆਂ/ਮੁਲਾਜਮਾਂ ਨੇ ਹਿੱਸਾ ਲੈਣ ਦੇ ਨਾਲ ਨਾਲ ਆਪਣੇ ਸਾਈਕਲਾਂ ਤੇ ਮਿਸ਼ਨ ਫ਼ਤਿਹ ਅਤੇ #Covid19 ਸਬੰਧੀ ਜਾਗਰੂਕਤਾ ਦੇ ਸੰਦੇਸ਼ ਵੀ ਲਗਾਏ, ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਮਿਲੀ ਢਿੱਲ ਦੌਰਾਨ ਕੋਰੋਨਾ ਬਾਰੇ ਜਾਗਰੂਕ ਕੀਤਾ ਜਾ ਸਕੇ।