ਕੈਨੇਡਾ: ਸਰੀ ਰੇਲ ਯਾਰਡ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
ਹਰਦਮ ਮਾਨ
ਸਰੀ, 3 ਜੂਨ 2020-ਸੀ. ਐਨ. ਰੇਲ ਦੇ ਸਰੀ ਯਾਰਡ ਵਿਖੇ ਕੱਲ੍ਹ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਰੇਲ ਕਰਮਚਾਰੀ ਦੀ ਮੌਤ ਹੋ ਗਈ ਸੀ ਪਰ ਰੇਲਵੇ ਅਧਿਕਾਰੀਆਂ ਨੇ ਮਾਰੇ ਗਏ ਕਰਮਚਾਰੀ ਬਾਰੇ ਕੋਈ ਵੇਰਵਾ ਨਹੀਂ ਸੀ ਦਿੱਤਾ। ਅੱਜ ਉਸ ਮ੍ਰਿਤਕ ਦੇ ਪਰਿਵਾਰ ਦੀ ਸਹਾਇਤਾ ਲਈ ਫੰਡ ਇਕੱਠਾ ਕਰਨ ਵਾਸਤੇ ਲਾਂਚ ਕੀਤੇ ਗਏ ਆਨ ਲਾਈਨ ਫੰਡ ਰੇਜ਼ਿੰਗ ਪ੍ਰੋਗਰਾਮ ਤੋਂ ਪਤਾ ਲੱਗਿਆ ਹੈ ਕਿ ਇਸ ਦੁਰਘਟਨਾ ਵਿਚ ਮਰਨ ਵਾਲਾ 31 ਸਾਲਾ ਪੰਜਾਬੀ ਨੌਜਵਾਨ ਜਸਵਿੰਦਰ ਰਿਆੜ ਸੀ। ਉਸ ਦੇ ਪਰਿਵਾਰ ਵਿਚ ਪਤਨੀ ਅਤੇ ਇਕ 9 ਮਹੀਨੇ ਦੇ ਛੋਟਾ ਬੇਟਾ ਹੈ।
ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਨੁਸਾਰ ਇਹ ਹਾਦਸਾ ਲਾਈਨਾਂ ਬਦਲਣ ਦੇ ਓਪਰੇਸ਼ਨ ਸਮੇਂ ਹੋਇਆ। ਰੇਲਵੇ ਅਧਿਕਾਰੀ, ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ, ਆਰਸੀਐਮਪੀ, ਕੋਰੋਨਰ ਅਤੇ ਵਰਕਸੇਫ ਬੀ ਸੀ ਵੱਲੋਂ ਇਸ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com