- ਪੰਜਾਬ ਪੁਲਿਸ ਪੱਤਰਕਾਰਾਂ ਦੀ ਆਵਾਜ਼ ਦਬਾਉਣ ਲਈ ਝੂਠੇ ਪਰਚਿਆਂ ਦਾ ਸਹਾਰਾ ਲੈਣਾ ਬੰਦ ਕਰੇ : EMWA
ਚੰਡੀਗੜ੍ਹ, 2 ਜੂਨ 2020 - ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਇਨ੍ਹਾਂ ਦਿਨਾਂ ਚ ਪੰਜਾਬ ਦੇ ਸਾਰੇ ਪੱਤਰਕਾਰਾਂ ਨੇ ਆਪਣੀ ਪ੍ਰਵਾਹ ਨਾ ਕਰਦੇ ਹੋਏ ਪੱਤਰਕਾਰੀ ਦੇ ਧਰਮ ਨੂੰ ਬਖੂਬੀ ਨਿਭਾਇਆ। ਪਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਪੱਤਰਕਾਰਾਂ ਤੇ ਪੁਲਿਸ ਵਲੋਂ ਫ਼ਰਜ਼ੀ ਪਰਚੇ ਵੀ ਦਰਜ ਕੀਤੇ ਗਏ। ਜਿਨ੍ਹਾਂ ਦੀ ਇਲੈਕਟ੍ਰਾਨਿਕ ਮੀਡੀਆ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਸਖ਼ਤ ਸ਼ਬਦਾਂ ਚ' ਨਿਖੇਦੀ ਵੀ ਕੀਤੀ ਗਈ। ਪਰ ਪੁਲਿਸ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ।
ਹਾਲ ਹੀ 'ਚ ਮਲੇਰਕੋਟਲਾ ਵਿੱਚ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕਾਸਿਫ ਫਾਰੂਕੀ ਨਾਮ ਦੇ ਪੰਜਾਬ ਦੇ ਇੱਕ ਨਾਮੀ ਪੱਤਰਕਾਰ 'ਤੇ ਪੁਲਿਸ ਨੇ ਸੜਕ ਹਾਦਸੇ ਦਾ ਇੱਕ ਝੂਠਾ ਪਰਚਾ ਦਰਜ ਕੀਤਾ। 28 ਮਈ ਨੂੰ ਇਹ ਮਾਮਲਾ ਉਸ ਵੇਲੇ ਉੱਠਿਆ ਜਦੋਂ ਪੱਤਰਕਾਰ ਕਾਸਿਫ ਫਾਰੂਕੀ ਆਪਣੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰੋਂ ਆਪਣੇ ਦੋਸਤ ਮੁਹੰਮਦ ਅਮਜਦ ਵਾਸੀ ਕਿਲਾ ਦੇ ਘਰੋਂ ਆਪਣੀ ਗੱਡੀ ਚੁੱਕਣ ਜਾ ਰਿਹਾ ਸੀ।
ਕਾਸਿਫ ਫਾਰੂਕੀ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਇਸ ਦੌਰਾਨ ਜਦੋਂ ਉਹ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਤੋਂ ਗਰੇਵਾਲ ਚੌਂਕ ਵੱਲ ਜਾ ਰਿਹਾ ਸੀ ਤਾਂ ਉਸ ਦੇ ਅੱਗੇ ਇੱਕ ਛੋਟਾ ਹਾਥੀ ਗੱਡੀ ਆ ਗਈ। ਉਸ ਛੋਟੇ ਹਾਥੀ ਗੱਡੀ ਅੱਗੇ ਇੱਕ ਬੁਲੇਟ ਮੋਟਰਸਾਈਕਲ ਆ ਗਿਆ ਜਿਸ ਨੂੰ ਇਕ ਬੱਚਾ ਚਲਾ ਰਿਹਾ ਸੀ। ਜਿਸ ਨੇ ਛੋਟੇ ਹਾਥੀ ਦੇ ਅੱਗਿਓ ਬਿਨ੍ਹਾਂ ਪਿੱਛੇ ਦੇਖੇ ਬਿਨ੍ਹਾਂ ਕੋਈ ਇਸ਼ਾਰਾ ਦਿੱਤੇ ਜਾਂ ਕੋਈ ਹਾਰਨ ਦਿੱਤੇ। ਆਪਣਾ ਮੋਟਰਸਾਇਕਲ ਖੱਬੇ ਪਾਸੇ ਤੋਂ ਸੱਜੀ ਸਾਇਡ ਵੱਲ ਨੂੰ ਇੱਕਦਮ ਮੋੜ ਲਿਆ। ਜਿਸ ਉਪਰੰਤ ਉਸਦਾ ਮੋਟਰਸਾਇਕਲ ਯਕਦਮ ਕਾਸਿਫ ਫਾਰੂਕੀ ਅੱਗੇ ਆਕੇ ਉਸਦੇ ਮੋਟਰਸਾਇਕਲ 'ਚ ਵਜ ਗਿਆ। ਜਿਸ ਪਰ ਉਸਦੀ ਖੱਬੀ ਲੱਤ 'ਤੇ ਗਿੱਟੇ 'ਤੇ ਸੱਟਾਂ ਕਾਰਨ ਦਰਦ ਨਾਲ ਉਸਦੀ ਹਾਲਤ ਖਰਾਬ ਹੋ ਗਈ।
ਬਿਆਨ ਮੁਤਾਬਕ ਇਹ ਹਾਦਸਾ ਉਸ ਮੋਟਰਸਾਇਕਲ ਸਵਾਰ ਬੱਚੇ ਵੱਲੋਂ ਆਪਣੇ ਮੋਟਰਸਾਇਕਲ ਨੂੰ ਲਾਪ੍ਰਵਾਹੀ ਤੇ ਅਣਗਹਿਲੀ ਨਾਲ ਖੱਬੇ ਪਾਸੇ ਤੋਂ ਸੱਜੀ ਸਾਇਟ ਵੱਲ ਨੂੰ ਮੋੜਨ ਕਰਕੇ ਹੋਇਆ ਹੈ।
ਜਦਕਿ ਦੂਜੇ ਪਾਸੇ ਕਾਸਿਫ ਫਾਰੂਕ 'ਤੇ ਐਫਆਈਆਰ ਦਰਜ ਕਰਵਾਉਣ ਵਾਲੇ ਮੋਟਰਸਾਈਕਲ ਸਵਾਰ ਬੱਚੇ ਨੇ ਕਹਾਣੀ ਇਸ ਤੋਂ ਬਿਲਕੁਲ ਉਲਟ ਦੱਸੀ ਹੈ, ਕਿ ਕਾਸਿਫ ਫਾਰੂਕੀ ਨੇ ਆਪਣਾ ਬੁਲੇਟ ਦਾ ਮੋਟਰਸਾਈਕਲ ਬਿਨਾਂ ਹਾਰਨ ਦਿੱਤਿਆਂ ਗ਼ਲਤ ਸਾਈਡ 'ਤੇ ਲਿਆਕੇ ਉਸਦੇ ਵਿਚ ਮਾਰਿਆ ਜਿਸ ਨਾਲ ਉਸਦੀ ਲੱਤ ਟੁੱਟ ਗਈ ਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ।
ਇਹ ਦੋਂਵੇ ਬਿਆਨ ਇੱਕ ਦੂਜੇ ਦੇ ਉਲਟ ਸਨ। ਪੁਲਿਸ ਨੇ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵੀ ਚੱਕ ਕਰਨੇ ਜ਼ਰੂਰੀ ਨਹੀਂ ਸਮਝੇ ਤੇ ਪੱਤਰਕਾਰ ਕਾਸਿਫ ਫਾਰੂਕੀ ਤੇ ਪਰਚਾ ਦੇਕੇ ਉਸ ਦੇ ਸਾਫ ਸੁਥਰੇ ਤੇ ਇਮਾਨਦਾਰ ਅਕਸ ਨੂੰ ਦਾਗਦਾਰ ਕਰ ਦਿੱਤਾ। ਸੰਗਰੂਰ ਦੇ ਐਸਐਸਪੀ ਡਾ ਸੰਦੀਪ ਗਰਗ ਨੇ ਇਹ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਮੌਕੇ 'ਤੇ ਕਾਸਿਫ ਫਾਰੂਕੀ ਨਾਲ ਪਹੁੰਚੇ ਪੱਤਰਕਾਰ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਕੇਸ ਦੀ ਜਾਂਚ ਕਰਕੇ ਪੂਰਾ ਇਨਸਾਫ ਕੀਤਾ ਜਾਏਗਾ ਤੇ ਇਸ ਲਈ ਉਹ ਸਾਫ ਸੁਥਰੇ ਅਕਸ ਤੇ ਇਮਾਨਦਾਰ ਦਿੱਖ ਵਾਲੇ ਮਾਲੇਰਕੋਟਲਾ ਦੇ ਐਸਪੀ ਮਨਜੀਤ ਸਿੰਘ ਬਰਾੜ ਨੂੰ ਇਸ ਕੇਸ ਦੀ ਜਾਂਚ ਸੌਂਪ ਰਹੇ ਨੇ।
ਦੱਸ ਦਈਏ ਕਿ ਅੱਜ ਪੱਤਰਕਾਰਾਂ ਦਾ ਜਿਹੜਾ ਵਫ਼ਦ ਐਸਐਸਪੀ ਸੰਗਰੂਰ ਨੂੰ ਮਿਲਿਆ ਉਸ ਵਿਚ ਹੋਰਨਾਂ ਤੋਂ ਇਲਾਵਾ ਸੰਗਰੂਰ ਪ੍ਰੈਸ ਕਲੱਬ ਦੇ ਪ੍ਰਧਾਨ ਕੀਰਤੀਪਾਲ, ਵਿੱਕੀ ਭੁੱਲਰ, ਅਨਿਲ ਜੈਨ ਲਹਿਰਾਗਾਗਾ, ਹਰਕੰਵਲ ਸਿੰਘ, ਟੋਨੀ ਸ਼ਰਮਾਂ, ਪਰਮਿੰਦਰ ਜੋਸ਼ੀ ਵਿਨੋਦ ਗੋਇਲ ਦਿੜ੍ਹਬਾ ਤੇ ਸੰਜੀਵ ਗੋਇਲ ਦਿੜ੍ਹਬਾ ਦੇ ਨਾਮ ਸ਼ਾਮਲ ਹਨ।
ਕਾਸਿਫ ਫਾਰੂਕੀ 'ਤੇ ਤਾਂ ਪਰਚਾ ਦਰਜ ਕਰਤਾ ਪਰ ਸ਼ਿਕਾਇਤ ਕਰਤਾ ਇਹ ਸਾਫ ਮੰਨ ਰਿਹੈ ਕਿ ਉਹ ਕਰੀਬ 18 ਸਾਲ ਦਾ ਹੈ ਤੇ ਖੁਦ ਮੋਟਰਸਾਈਕਲ ਚਲਾਕੇ ਆਪਣੇ ਉਸਤਾਦ ਦੀ ਦੁਕਾਨ 'ਤੇ ਪਹੁੰਚਿਆ। ਜਦਕਿ ਮੋਟਰ ਵਹੀਕਲ ਐਕਟ ਇਹ ਸਾਫ ਕਹਿੰਦਾ ਹੈ ਕਿ ਕੋਈ ਵੀ 18 ਸਾਲ ਤੋਂ ਘੱਟ ਬੱਚਾ ਨਹੀਂ ਚਲਾ ਸਕਦਾ ਤੇ ਜੇਕਰ ਚਲਾਉਂਦਾ ਹੈ ਤਾਂ ਨਾ ਸਿਰਫ ਉਸਤੇ ਹੀ ਨਹੀਂ ਬਲਕਿ ਉਸ ਦੇ ਪਿਤਾ ਤੇ ਵੀ ਪਰਚਾ ਦਰਜ ਹੁੰਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕਾਸਿਫ ਫਾਰੂਕੀ ਤਾਂ ਖੁਦ ਨੂੰ ਬੇਗੁਨਾਹ ਕਹਿ ਰਿਹਾ ਹੈ ਪਰ ਪੁਲਿਸ ਨੇ ਉਸ ਤੇ ਪਰਚਾ ਦਰਜ ਕਰ ਦਿੱਤੋ ਪਰ ਅਮ੍ਰਿਤਪਾਲ ਤਾਂ ਖੁਦ ਮੰਨ ਰਿਹੈ ਕਿ ਉਸਨੇ 18 ਸਾਲ ਤੋਂ ਘੱਟ ਹੋਣ ਦੇ ਬਾਵਜੂਦ ਵਹਾਂਨ ਚਲਾਕੇ ਜ਼ੁਰਮ ਕੀਤਾ ਹੈ ਫੇਰ ਉਸ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ ? ਕੀ ਪੁਲਿਸ ਨੇ ਇਸ ਮਾਮਲੇ ਚ ਕਿਤੇ ਨਾ ਕਿਤੇ ਕਾਸਿਫ ਫਾਰੂਕੀ ਨਾਲ ਕਿਸੇ ਗੱਲ ਦੀ ਖੁੰਦਕ ਕੱਢੀ ਹੈ ਜਾ ਫੇਰ ਉਸ ਤੇ ਪਰਚਾ ਕਿਸੇ ਦਬਾਅ ਹੇਠ ਕੀਤਾ ਗਿਆ ਕਾਰਾ ਹੈ।
ਇਹ ਸਚਾਈ ਤਾਂ ਐਸਪੀ ਮਨਜੀਤ ਸਿੰਘ ਬਰਾੜ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਪਾਏਗੀ। ਪਰ ਅਮ੍ਰਿਤਪਾਲ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੇ ਜ਼ਰੂਰ ਜ਼ੋਰ ਫੜ ਲਿਆ ਹੈ।
ਇਲੈਕਟ੍ਰਾਨਿਕ ਮੀਡਿਆ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਮੀਤ ,ਸਮੂਹ ਅਹੁਦੇਦਾਰ ਅਤੇ ਮੇਂਬਰਾਂ ਵਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਮਾਲੇਰਕੋਟਲਾ ਪੁਲਿਸ ਇਕ ਪਾਸੜ ਕਾਰਵਾਈ ਬੰਦ ਕਰੇ ਅਤੇ ਇਸ ਝੂਠੇ ਪਰਚੇ ਨੂੰ ਰੱਦ ਕਰੇ ਅਗਰ ਪੁਲਿਸ ਮੰਗ ਨਹੀਂ ਮੰਨੇਗੀ ਤਾਂ ਸਮੂਹ ਭਾਈਚਾਰਾ ਇਨਸਾਫ਼ ਲਈ ਅਗਲੀ ਨੀਤੀ ਉਲੀਕੇਗਾ।