ਸੰਜੀਵ ਸੂਦ
ਲੁਧਿਆਣਾ, 2 ਜੂਨ 2020 - ਬੀਤੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਨੇੜੇ ਆਪਣੀ ਮਾਂ ਨਾਲ ਰਹਿੰਦੀਆਂ ਤਿੰਨ ਬੇਬੱਸ ਧੀਆਂ ਦੀ ਖਬਰ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਸੀ ਜਿਸ ਨੂੰ ਦੇਖਣ ਤੋਂ ਬਾਅਦ ਮਦਦ ਲਈ ਹੱਥ ਹੁਣ ਪਰਿਵਾਰ ਵੱਲ ਵਧਣ ਲੱਗੇ ਹਨ। ਜਲੰਧਰ ਦੇ ਡੀਐੱਸਪੀ ਅਤੇ 'ਸਭ ਤੇਰਾ-ਤੇਰਾ' ਸੰਸਥਾ ਵੱਲੋਂ ਅੱਜ ਇਨ੍ਹਾਂ ਬੇਟੀਆਂ ਦੀ ਮਦਦ ਕੀਤੀ ਗਈ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਵਾਅਦਾ ਕੀਤਾ ਅਤੇ ਨਾਲ ਹੀ ਪਰਿਵਾਰ ਦੀ ਮਾਲੀ ਮਦਦ ਕਰਨ ਦਾ ਵੀ ਇਸ ਸੰਸਥਾ ਅਤੇ ਡੀਐੱਸਪੀ ਨੇ ਵਾਅਦਾ ਕੀਤਾ। ਇਸ ਦੌਰਾਨ ਜਿੱਥੇ ਮਦਦ ਮਿਲਣ ਕਰਕੇ ਪਰਿਵਾਰ ਦੀਆਂ ਅੱਖਾਂ ਨਮ ਸਨ ਉੱਥੇ ਹੀ ਪਰਿਵਾਰ ਨੇ ਡੀਐੱਸਪੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਇਸ ਦੌਰਾਨ ਗੱਲਬਾਤ ਕਰਦਿਆਂ ਜਲੰਧਰ ਦੇ ਡੀਐੱਸਪੀ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ਹੈ ਪਰ ਉਹ ਇਸ ਦਾ ਸਿਹਰਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪਰਿਵਾਰ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹੈ ਡੀਐੱਸਪੀ ਨੇ ਵੀ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਲੋਕ ਹੁੰਦੇ ਨੇ ਜੋ ਆਪਣੀਆਂ ਧੀਆਂ ਨਾਲ ਅਜਿਹਾ ਵਤੀਰਾ ਕਰਦੇ ਨੇ ਇਹ ਸੁਣ ਕੇ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਬੱਚੀਆਂ ਪੜ੍ਹਨਾ ਚਾਹੁੰਦੀਆਂ ਨੇ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਜਿੰਨ੍ਹਾਂ ਵੀ ਹੋਵੇਗਾ, ਉਹ ਅਤੇ ਉਨ੍ਹਾਂ ਦੀ ਸੰਸਥਾ ਚੁੱਕੇਗੀ। ਉਧਰ ਸਭ ਤੇਰਾ ਤੇਰਾ ਸੰਸਥਾ ਦੇ ਮੁਖੀ ਪ੍ਰਿਸਚਿੱਤ ਪੱਬੀ ਨੇ ਵੀ ਕਿਹਾ ਕਿ ਉਹ ਇਸ ਪਰਿਵਾਰ ਦੀ ਮਦਦ ਕਰਨ ਲਈ ਪਹੁੰਚੇ ਨੇ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਇਨ੍ਹਾਂ ਦੀਆਂ ਵੀਡੀਓ ਵੇਖੀਆਂ ਸਨ ਅਤੇ ਪਰਿਵਾਰ ਦੀ ਅੱਜ ਵੀ ਮਦਦ ਕੀਤੀ ਗਈ ਹੈ ਅਤੇ ਆਉਂਦੇ ਦਿਨਾਂ 'ਚ ਵੀ ਪਰਿਵਾਰ ਨੂੰ ਜਿਸ ਵੀ ਚੀਜ਼ ਦੀ ਲੋੜ ਹੋਵੇਗੀ, ਉਨ੍ਹਾਂ ਨੂੰ ਮਦਦ ਮੁਹੱਈਆ ਕਰਵਾਈ ਜਾਵੇਗੀ।
ਉੱਧਰ ਦੂਜੇ ਪਾਸੇ ਬੱਚਿਆਂ ਦੀ ਇਸ ਮਦਦ ਤੋਂ ਕਾਫ਼ੀ ਖ਼ੁਸ਼ ਵਿਖਾਈ ਦਿੱਤੀਆਂ ਸੰਸਥਾ ਵੱਲੋਂ ਬੱਚਿਆਂ ਨੂੰ ਸਕੂਲ ਦੀਆਂ ਕਿਤਾਬਾਂ ਬੈਗ ਅਤੇ ਖਾਣ ਪੀਣ ਦਾ ਸਾਮਾਨ ਇੱਕ ਮਹੀਨੇ ਦਾ ਰਾਸ਼ਨ ਲੈ ਕੇ ਦਿੱਤਾ ਗਿਆ। ਇਸ ਦੌਰਾਨ ਬੱਚੀਆਂ ਦੀ ਮਾਂ ਨੇ ਕਿਹਾ ਕਿ ਉਹ ਇਸ ਸੰਸਥਾ ਅਤੇ ਡੀਐੱਸਪੀ ਸਾਹਿਬ ਦੇ ਬਹੁਤ ਧੰਨਵਾਦੀ ਨੇ ਜੋ ਅਜਿਹੇ ਵਕਤ 'ਚ ਉਹ ਉਨ੍ਹਾਂ ਦੀ ਮਦਦ ਕਰਨ ਆਏ।
ਸੋ ਇਕ ਪਾਸੇ ਜਿੱਥੇ ਅੱਜ ਵੀ ਸਮਾਜ ਦੇ ਵਿੱਚ ਬੇਟੀਆਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਉੱਥੇ ਹੀ ਇੱਕ ਪਿਓ ਵੱਲੋਂ ਉਨ੍ਹਾਂ ਦੀਆਂ ਬੇਟੀਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ, ਸਿਰਫ ਉਨ੍ਹਾਂ ਦਾ ਕਸੂਰ ਰਹੀ ਸੀ ਕਿ ਉਸ ਦੀ ਪਤਨੀ ਨੇ ਤਿੰਨ ਧੀਆਂ ਨੂੰ ਜਨਮ ਦਿੱਤਾ ਸੀ ਪਰ ਹੁਣ ਉਹ ਦੀਆਂ ਹੀ ਪਰਿਵਾਰ ਦਾ ਸਹਾਰਾ ਬਣ ਰਹੀਆਂ ਹਨ।