ਅਸ਼ੋਕ ਵਰਮਾ
- ਅਖੀਰਲੇ ਪਲ ਤੱਕ ਡਿਊਟੀ ਤੇ ਰਹੇ ਪਾਬੰਧ
ਚੰਡੀਗੜ੍ਹ, 31 ਮਈ 2020 - ਲੰਬਾ ਸਮਾਂ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੇ ਡੀ ਪੀ ਆਈ ਐਲੀਮੈਂਟਰੀ ਇੰਦਰਜੀਤ ਸਿੰਘ ਅੱਜ ਸੇਵਾ ਮੁਕਤ ਹੋ ਗਏ ਹਨ,ਉਨ੍ਹਾਂ ਕੋਲ ਡਾਇਰੈਕਟਰ ਐਸ ਸੀ ਈ ਆਰ ਟੀ ਦਾ ਵਾਧੂ ਕਾਰਜਭਾਗ ਵੀ ਰਿਹਾ।ਉਨ੍ਹਾਂ ਦੀਆਂ ਸਿੱਖਿਆ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਬੇਸ਼ੱਕ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੋਈ ਵਿਦਾਇਗੀ ਸਮਾਰੋਹ ਨਹੀਂ ਹੋ ਸਕਿਆ ਪਰ ਪੰਜਾਬ ਭਰ ਚ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਦੀ ਚਰਚਾ ਹੁੰਦੀ ਰਹੀ।
ਉਨ੍ਹਾਂ 2016 ਵਿੱਚ ਡੀ ਪੀ ਆਈ ਐਲੀਮੈਂਟਰੀ ਸਕੂਲ ਸਿੱਖਿਆ ਵਿਭਾਗ ਪੰਜਾਬ ਵਜੋਂ ਅਪਣਾ ਕਾਰਜਭਾਗ ਸੰਭਾਲਿਆਂ ਅਤੇ ਇਸ ਅਹੁਦੇ ਤੇ ਰਹਿੰਦਿਆਂ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਮਹੱਤਵਪੂਰਨ ਯੋਜਨਾਵਾਂ ਬਣਾਉਣ ਚ ਅਪਣਾ ਅਹਿਮ ਯੋਗਦਾਨ ਪਾਇਆ ।ਇਨ੍ਹਾਂ ਦੇ ਹੁੰਦਿਆਂ ਪੰਜਾਬ ਸਰਕਾਰ ਵੱਲ੍ਹੋਂ ਸਰਕਾਰੀ ਸਕੂਲਾਂ ਚ ਸ਼ੁਰੂ ਕੀਤੀ ਪ੍ਰੀ ਪ੍ਰਾਇਮਰੀ,ਸਮਾਰਟ ਸਕੂਲ ਨੀਤੀ, ਵੱਖ ਵੱਖ ਤਰ੍ਹਾਂ ਦੀਆਂ ਅਧਿਆਪਕ ਭਰਤੀਆਂ ਚ ਉਨ੍ਹਾਂ ਦੀ ਸਰਗਰਮ ਭੂਮਿਕਾ ਰਹੀਂ। ਸ਼ਾਤ ਸੁਭਾਅ ਦੇ ਤੌਰ ਤੇ ਜਾਣੇ ਜਾਂਦੇ ਡੀ ਪੀ ਈ ਇੰਦਰਜੀਤ ਸਿੰਘ ਨੇ ਅਧਿਆਪਕ ਜਥੇਬੰਦੀਆਂ ਨਾਲ ਹਮੇਸਾਂ ਹੀ ਠਰੰਮੇ ਨਾਲ ਉਨ੍ਹਾਂ ਦੇ ਹੱਕੀ ਮਸਲੇ ਹੱਲ ਕਰਵਾਉਣ ਚ ਅਪਣੀ ਚੰਗੀ ਭੂਮਿਕਾ ਨਿਭਾਈ। ਉਨ੍ਹਾਂ ਕੋਲ ਡਾਇਰੈਕਟਰ ਐਸ ਸੀ ਈ ਆਰ ਟੀ ਦਾ ਕਾਰਜਭਾਗ ਵੀ ਰਿਹਾ।
ਉਹ 1999 ਵਿੱਚ ਡਾਇਰੈਕਟ ਪੀ ਪੀ ਐਸ ਸੀ ਰਾਹੀਂ ਪ੍ਰਿੰਸੀਪਲ ਭਰਤੀ ਹੋਏ,2007 ਵਿੱਚ ਡਿਪਟੀ ਡੀ ਈ ਓ ਸੈਕੰਡਰੀ ਹੁਸ਼ਿਆਰਪੁਰ,2010 ਚ ਡੀ ਈ ਓ ਐਲੀਮੈਂਟਰੀ ਹੁਸ਼ਿਆਰਪੁਰ,2011 ਚ ਡੀ ਈ ਓ ਸੈਕੰਡਰੀ ਹੁਸ਼ਿਆਰਪੁਰ,2012 ਡੀ ਈ ਓ ਸੈਕੰਡਰੀ ਗੁਰਦਾਸਪੁਰ ਅਤੇ 2013 ਚ ਡਿਪਟੀ ਡਾਇਰੈਕਟਰ ਪ੍ਰਾਈਵੇਟ/ਏਡਿਡ ਸਕੂਲ ਮੁੱਖ ਦਫਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ 2016 ਚ ਡੀ ਪੀ ਆਈ ਐਲੀਮੈਂਟਰੀ ਅਤੇ 2018 ਚ ਡਾਇਰੈਕਟਰ ਐਸ ਸੀ ਈ ਆਰ ਟੀ ਦਾ ਵਾਧੂ ਚਾਰਜਭਾਗ ਵੀ ਦਿੱਤਾ ਗਿਆ, ਜੋ ਅੰਤ ਤੱਕ ਰਿਹਾ ਅਤੇ ਅੱਜ 31 ਮਈ ਨੂੰ ਉਹ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋ ਗਏ।