ਚੰਡੀਗੜ੍ਹ, 31 ਮਈ 2020 - ਅੱਜ ਐਤਵਾਰ ਸਵੇਰ ਤੋਂ ਹੀ ਖਬਰ ਉੱਡ ਰਹੀ ਸੀ ਕਿ ਪੰਜਾਬੀ ਗਾਇਕੀ ਵਿੱਚ ਕਿਸੇ ਵੇਲੇ ਬੇਹੱਦ ਚਰਚਿਤ ਰਹੇ ਕੇ. ਦੀਪ ਦਾ ਦੇਹਾਂਤ ਹੋ ਗਿਆ ਹੈ। ਇਹ ਖਬਰ ਬਿਲਕੁਲ ਝੂਠੀ ਹੈ ਉਹ ਬਿਲਕੁਲ ਠੀਕ-ਠਾਕ ਹਨ। ਇਸ ਬਾਰੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਦੱਸਿਆ ਕਿ ਉਹ ਬਿਲਕੁਲ ਠੀਕ ਠਾਕ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਸਬੰਧ 'ਚ ਲੁਧਿਆਣੇ ਵਿਖੇ ਰਹਿ ਰਹੀ ਕੇ.ਦੀਪ. ਦੀ ਬੇਟੀ ਨਾਲ ਗੱਲ ਹੋਈ ਅਤੇ ਉਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਕੇ.ਦੀਪ ਹੋਣੀ ਬਿਲਕੁੱਲ ਠੀਕ ਠਾਕ ਹਨ। 1940 ਵਿਚ ਜਨਮੇ ਕੇ.ਦੀਪ ਤੇ ਜਗਮੋਹਨ ਕੌਰ ਦੀ ਜੋੜੀ 'ਮਾਈ ਮੋਹਣੋ' ਦੇ ਰੂਪ ਵਿੱਚ ਬੇਹੱਦ ਮਕਬੂਲ ਰਹੀ ਸੀ।