ਧਰਨਾ ਦੇ ਰਹੇ ਕ੍ਰਾਂਤੀਕਾਰੀ ਜੱਥੇਬੰਦੀ ਦੇ ਕਾਰਕੁਨ
ਬਾਬੂਸ਼ਾਹੀ ਬਿਊਰੋ
ਗੁਰੂ ਹਰਸਹਾਏ / ਫਿਰੋਜ਼ਪੁਰ 31 ਮਈ : ਕਸਬਾ ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਬਾਜੇ ਕੇ ਅੰਦਰ ਪਿਛਲੇ ਲੰਬੇ ਸਮੇਂ ਤੋ ਚਲਿਆ ਆ ਰਿਹਾ ਦੋ ਧਿਰਾਂ ਵਿਚਲਾ ਟਕਰਾਅ ਉਸ ਵਕਤ ਵਿਸਫੋਟਕ ਰੂਪ ਅਖਤਿਆਰ ਕਰ ਗਿਆ ਜਦੋਂ ਹੋਈ ਫਾਇਰਿੰਗ ਦੌਰਾਨ ਇੱਕ ਵਿਅਕਤੀ ਜਖ਼ਮੀ ਹੋ ਗਿਆ।
ਪ੍ਰਸ਼ੋਤਮ ਪੰਧੂ ਪੁੱਤਰ ਹਾਕਮ ਚੰਦ ਨਾਮ ਦੇ ਵਿਅਕਤੀ ਨੂੰ ਗੋਲੀ ਵੱਜੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਮਰਲੇ ਜਮੀਨ ਦੇ ਕਬਜੇ ਸਬੰਧੀ ਪਿਛਲੇ ਲੰਬੇ ਅਰਸੇ ਤੋਂ ਦੋ ਧਿਰਾਂ ਦਰਮਿਆਨ ਟਕਰਾਅ ਚਲ ਰਿਹਾ ਹੈ ।
ਆਪਸੀ ਰੰਜ਼ਿਸ਼ ਦੇ ਚੱਲਦਿਆਂ ਇਕ ਧਿਰ ਵੱਲੋਂ ਦੂਜੀ ਧਿਰ 'ਤੇ ਗੋਲੀ ਚਲਾ ਦਿੱਤੀ ਗਈ ।
ਜਿਸਨੂੰ ਤੁਰੰਤ ਇਲਾਜ ਲਈ ਸ਼ਹਿਰ ਦੇ ਹਸਪਤਾਲ ਵਿਚ ਭੇਜਿਆ ਗਿਆ , ਜਿੱਥੋਂ ਉਸਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।
ਗੁਰੂਹਰਸਹਾਏ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।
ਇਸ ਦੌਰਾਨ ਕਥਿਤ ਤੌਰ ਤੇ ਕਬਜ਼ੇ ਦੇ ਸਬੰਧ ਵਿੱਚ ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਨਾਅਰੇਬਾਜੀ ਵੀ ਕੀਤੀ ।
ਉਹ ਕਾਂਗਰਸ ਸਰਪੰਚ ਉੱਪਰ ਗੋਲੀ ਚਲਾਉਣ ਦੇ ਦੋਸ਼ ਲਗਾ ਰਹੇ ਸਨ ।
ਕਾਂਗਰਸ ਧਿਰ ਵੱਲੋਂ ਦੋਸ਼ ਹੈ ਕਿ ਬਾਹਰੋਂ ਆਏ ਲੋਕਾਂ ਭੰਨਤੋੜ ਕੀਤੀ ।