ਸੰਜੀਵ ਸੂਦ
ਲੁਧਿਆਣਾ, 30 ਮਈ 2020 - ਲੁਧਿਆਣਾ ਦੇ ਛਾਉਣੀ ਮੁਹੱਲਾ 'ਚ 7 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਨ੍ਹਾਂ 'ਚ 3 ਆਦਮੀ, 3 ਔਰਤਾਂ ਅਤੇ ਇੱਕ 11 ਸਾਲ ਦਾ ਬੱਚਾ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਛਾਉਣੀ ਮੁਹੱਲਾ ਦੇ ਪ੍ਰਿਤਪਾਲ ਸਿੰਘ ਨਾਂਅ ਦੇ ਜਿਸ ਮਰੀਜ਼ ਦੀ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਕੋਰੋਨਾ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੇ ਸੰਪਰਕ 'ਚ ਆਏ ਲੋਕਾਂ ਦੇ ਕੋਰੋਨਾ ਟੈਸਟ ਲਏ ਗਏ ਸਨ ਜਿਨ੍ਹਾਂ 'ਚ 7 ਜਣਿਆ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਾਰੇ ਹੀ ਜਣੇ ਮ੍ਰਿਤਕ ਪ੍ਰਿਤਪਾਲ ਦੇ ਰਿਸ਼ਤੇਦਾਰ ਹਨ। ਜਿਸ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵੱਲੋਂ ਕੀਤੀ ਗਈ ਹੈ।