ਹਰਿੰਦਰ ਨਿੱਕਾ
ਬਰਨਾਲਾ, 30 ਮਈ 2020 - ਪੰਜਾਬ ਦੇ ਇੱਕ ਜ਼ਿਲ੍ਹੇ ਦੇ ਜੱਜ ਨਾਲ ਆਨ ਲਾਈਨ ਠੱਗੀ ਕਰਨ ਦੀ ਕੋਸ਼ਿਸ਼ ਦਾ ਕੇਸ ਸਾਹਮਣੇ ਆਇਆ ਹੈ।
ਇਹ ਮਾਮਲਾ ਬਰਨਾਲਾ ਅਦਾਲਤ ਚ, ਚਲਾਨ ਭਰਨ ਦੀ ਆੜ ਵਿੱਚ ਠੱਗੀ ਦੀ ਕੋਸ਼ਿਸ਼ ਦਾ ਹੈ। ਜੱਜ ਨਾਲ ਠੱਗੀ ਦੀ ਕੋਸ਼ਿਸ਼ ਦੇ ਦੋਸ਼ ਚ ਪੁਲਿਸ ਨੇ ਘਟਨਾ ਤੋਂ 4 ਦਿਨ ਬਾਅਦ ਅਣਪਛਾਤੇ ਠੱਗ ਦੇ ਖ਼ਿਲਾਫ਼ ਕੇਸ ਦਰਜ਼ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
-ਅਦਾਲਤ ਵਿੱਚ ਵਹੀਕਲ ਦਾ ਚਲਾਨ ਭਰਨ ਦੀ ਆੜ ਚ, ਠੱਗੀ ਦੀ ਕੋਸ਼ਿਸ਼
ਬਰਨਾਲਾ ਅਦਾਲਤ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ,, ਜੇ.ਐਮ.ਆਈ.ਸੀ.,, ਸ੍ਰੀ ਵਿਜੈ ਸਿੰਘ ਡਡਵਾਲ ਨੇ ਪੁਲਿਸ ਨੂੰ ਲਿਖਿਤ ਸ਼ਿਕਾਇਤ ਦੇ ਕੇ ਦੱਸਿਆ ਕਿ 26 ਮਈ 2020 ਦੀ ਸੁਭਾ 11:55 ਵਜੇ ਉਨ੍ਹਾਂ ਦੇ ਮੋਬਾਈਲ ਨੰਬਰ ਤੇ BH-VAHAAN ਐਪ ਤੋਂ ਆਨ ਲਾਇਨ , ਇੱਕ ਵਹੀਕਲ ਦੇ ਬਿਨਾਂ ਸੀਟ ਬੈਲਟ ਤੋਂ ਕੀਤੇ ਚਲਾਨ ਦਾ 500 ਰੁਪਏ ਜੁਰਮਾਨਾ ਭਰਨ ਲਈ ਮੈਸੇਜ ਪ੍ਰਾਪਤ ਹੋਇਆ। ਮੈਸੇਜ ਦੇ ਅਨੁਸਾਰ ਜਦੋਂ ਵੈੱਬਸਾਈਟ ਨੂੰ ਆਨ ਲਾਇਨ ਚੈੱਕ ਕੀਤਾ ਗਿਆ ਤਾਂ, ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਈ ਅਣਪਛਾਤਾ ਬੰਦਾ ਉਨ੍ਹਾਂ ਨਾਲ ਆਨਲਾਈਨ ਫਰਾਡ ਦੀ ਕੋਸ਼ਿਸ਼ ਕਰ ਰਿਹਾ ਹੈ। ਘਟਨਾ ਦੀ ਸੂਚਨਾ ਪ੍ਰਾਪਤ ਹੁੰਦਿਆਂ ਹੀ ਹਰਕਤ ਚ, ਆਈ ਪੁਲਿਸ ਨੇ ਕੇਸ ਦਰਜ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ।
-ਕੇਸ ਦਰਜ਼, ਦੋਸ਼ੀ ਦੀ ਗਿਰਧਾਰੀ ਜਲਦ-ਐਸਐਚਉ
ਥਾਣਾ ਸਿਟੀ-2 ਦੇ ਐਸਐਚਉ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਜੱਜ ਸਾਹਿਬ ਦੀ ਸ਼ਿਕਾਇਤ ਦੇ ਅਧਾਰ ਤੇ ਅਣਪਛਾਤੇ ਦੋਸ਼ੀ ਦੇ ਖ਼ਿਲਾਫ਼ ਅਧੀਨ ਜੁਰਮ 420/511 ਆਈ ਪੀਸੀ ਅਤੇ ਆਈਟਮ ਐਕਟ 2000 ਦੀ ਸੈਕਸ਼ਨ 66 D ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਦੋਸ਼ੀ ਦੀ ਤਲਾਸ਼ ਜਾਰੀ ਹੈ, ਜਲਦ ਹੀ ਉਸ ਨੂੰ ਗਿਰਫਤਾਰ ਵੀ ਕਰ ਲਿਆ ਜਾਵੇਗਾ।
-ਦੋਸ਼ੀ ਨੂੰ ਹੋ ਸਕਦੀ ਐ 3 ਸਾਲ ਦੀ ਸਜ਼ਾ
ਪ੍ਰਸਿੱਧ ਫ਼ੌਜਦਾਰੀ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਆਈ ਟੀ ਐਕਟ 2000 ਦੀ ਆਈਟਮ 66 D ਦੇ ਤਹਿਤ ਦੋਸ਼ੀ ਨੂੰ 3 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।