ਡੀ ,ਐਸ ,ਪੀ ਰਾਜੇਸ਼ ਕੁਮਾਰ ਛਿੱਬਰ ਨੂੰ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੰਦੇ ਹੋਏ ਕੁੱਝ ਪਤਵੰਤੇ
ਦੀਦਾਰ ਗੁਰਨਾ
ਨਾਭਾ 30 ਮਈ : ਬਰਨਾਲਾ ਤੋਂ ਬਦਲ ਕੇ ਆਏ ਡੀ ,ਐਸ ,ਪੀ ਰਾਜੇਸ਼ ਕੁਮਾਰ ਛਿੱਬਰ ਨੇ ਕੁੱਝ ਦਿਨ ਪਹਿਲਾਂ ਡੀ ,ਐਸ ,ਪੀ ਨਾਭਾ ਦਾ ਚਾਰਜ ਸੰਭਾਲ ਲਿਆ ਹੈ , ਡੀ ,ਐਸ ,ਪੀ ਛਿੱਬਰ ਇਸ ਤੋਂ ਪਹਿਲਾਂ ਕਈ ਸਟੇਸ਼ਨਾਂ ਤੇ ਬਤੌਰ ਡੀ ,ਐਸ ,ਪੀ ਆਪਣੀ ਸੇਵਾ ਨਿਭਾ ਚੁੱਕੇ ਹਨ ਅਤੇ ਆਪਣੀ ਚੰਗੀ ਕਾਰਗੁਜਾਰੀ ਲਈ ਜਾਣੇ ਜਾਂਦੇ ਹਨ ! ਬਾਬੂਸ਼ਾਹੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਰਾਜੇਸ਼ ਕੁਮਾਰ ਛਿੱਬਰ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ,ਪੁਲਿਸ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹੈ ਅਤੇ ਉਹਨਾਂ ਇਲਾਕੇ ਦੇ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਅਤੇ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ !