ਚੰਡੀਗੜ੍ਹ, 29 ਮਈ, 2020 - ਪੰਜਾਬ ਪੁਲਿਸ ਦੇ 15 ਅਫਸਰ 31 ਮਈ, 2020 ਨੂੰ ਸੇਵਾਮੁਕਤ ਹੋਣਗੇ। ਸੂਬਾ ਸਰਕਾਰ ਦੇ ਹੋਮ ਅਤੇ ਜਸਟਿਸ ਡਿਪਾਰਟਮੈਂਟ ਦੇ ਇੱਕ ਹੁਕਮ ਅਨੁਸਾਰ 14 ਪੀਪੀਐਸ ਅਧਿਕਾਰੀ 31 ਮਾਰਚ 2020 ਨੂੰ ਸੇਵਾਮੁਕਤ ਹੋਣੇ ਸਨ ਪਰ ਸੂਬਾ ਸਰਕਾਰ ਨੇ ਉਨ੍ਹਾਂ ਦੀ ਸੇਵਾ ਨੂੰ 31 ਮਈ 2020 ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਸਨ। ਹੁਣ ਇਹ ਸਾਰੇ 15 ਪੀਪੀਐਸ ਅਫਸਰ 31 ਮਈ, 2020 ਨੂੰ ਸੇਵਾਮੁਕਤ ਹੋਣਗੇ।