ਰਵੀ ਜੱਖੂ
ਮੋਹਾਲੀ, ਮਈ 29 2020 - ਸਰਹੱਦ ਪਾਰੋਂ ਆਈ 532 ਕਿਲੋ ਹੈਰੋਇਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਰਣਜੀਤ ਸਿੰਘ ਉਰਫ ਚੀਤਾ ਅਤੇ ਉਸ ਦੇ ਭਰਾ ਗਗਨ ਨੂੰ ਐੱਨਆਈਏ ਵੱਲੋਂ ਮੋਹਾਲੀ ਦੀ ਐੱਨਆਈਏ ਅਦਾਲਤ 'ਚ ਪੇਸ਼ ਕੀਤਾ ਗਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਤਸਕਰ ਰਣਜੀਤ ਸਿੰਘ ਚੀਤਾ ਨੂੰ 5 ਦਿਨਾਂ ਲਈ ਰਿਮਾਂਡ ‘ਤੇ ਲਿਆ ਸੀ। ਰਣਜੀਤ ਸਿੰਘ ਚੀਤਾ ਤੋਂ ਇਲਾਵਾ ਉਸਦੇ 3 ਸਾਥੀਆਂ ਗਗਨਦੀਪ, ਮਨਿੰਦਰ ਅਤੇ ਵਿਕਰਮ ਨੂੰ ਵੀ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਗਈ ਸੀ।