ਜੀ ਐਸ ਪੰਨੂ
- ਪਿਛਲੇ ਹਫਤੇ ਕੋਵਿਡ ਸੈਂਪਲਿੰਗ 'ਚ ਜ਼ਿਲ੍ਹਾ ਪਟਿਆਲਾ ਰਾਜ ਭਰ 'ਚ ਰਿਹਾ ਮੋਹਰੀ
ਪਟਿਆਲਾ, 28 ਮਈ 2020 - ਕੋਵਿਡ ਜਾਂਚ ਲਈ ਲਏ 352 ਸੈਂਪਲਾ ਦੀ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਸਾਰੇ ਹੀ ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ,ਅਤੇ ਜ਼ਿਲ੍ਹੇ ਵਿਚ ਕੋਈ ਵੀ ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਨਹੀ ਹੋਇਆ, ਜੋ ਕਿ ਜ਼ਿਲ੍ਹੇ ਲਈ ਇੱਕ ਰਾਹਤ ਭਰੀ ਖਬਰ ਹੈ।
ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਗਰਭਵਤੀ ਔਰਤ ਜੋ ਕਿ ਬੀਤੇ ਦਿਨੀ ਕੋਵਿਡ ਪਾਜ਼ੀਟਿਵ ਆਈ ਸੀ,ਬੀਤੀ ਰਾਤ ਉਸ ਦੇ ਨੇੜੇ ਦੇ ਸੰਪਰਕ ਵਿਚ ਆਏ ਪਰਿਵਾਰਿਕ ਮੈਂਬਰਾਂ ਅਤੇ ਹਸਪਤਾਲ ਦੇ ਸਟਾਫ ਦੇ ਕੁੱਲ 26 ਮੈਬਰਾਂ ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਸਨ, ਜੋ ਕਿ ਸਾਰੇ ਹੀ ਕੋਵਿਡ ਨੈਗੇਟਿਵ ਹਨ ਅਤੇ ਰਾਜਪੂਰਾ ਦੀ ਕੋਵਿਡ ਪਾਜ਼ੀਟਿਵ ਆਈ ਔਰਤ ਜਿਸ ਤੋਂ ਅੱਗੇ ਪੰਜ ਵਿਅਕਤੀ ਕੋਵਿਡ ਪਾਜ਼ੀਟਿਵ ਹੋਏ ਸਨ ਦੇ ਨੇੜੇ ਦੇ ਸੰਪਰਕ ਵਿਚ ਲਏ 12 ਵਿਅਕਤੀਆਂ ਦੇ ਬੀਤੇ ਦਿਨੀਂ ਲਏ ਗਏ ਸਾਰੇ ਹੀ ਸੈਂਪਲ ਕੋਵਿਡ ਨੈਗੇਟਿਵ ਪਾਏ ਗਏ ਹਨ।
ਨਿੱਜੀ ਹਸਪਤਾਲ ਦੀ ਬਿਲਡਿੰਗ ਨੂੰ ਵੀ ਡਿਸਇਨਫੈਕਟ ਕਰਵਾ ਦਿਤਾ ਗਿਆ ਅਤੇ ਵਿਦੇਸ਼ਾ ਤੋਂ ਆਏ ਯਾਤਰੂ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਬਣਾਏ ਹੋਟਲਾਂ / ਗੁਰੂਦੁਆਰਾ ਸਾਹਿਬ ਵਿਚ ਏਕਾਂਤਵਾਸ ਵਿਚ ਰਹਿ ਰਹੇ 33 ਯਾਤਰੂਆਂ ਦੀ ਕੋਵਿਡ ਜਾਂਚ ਰਿਪੋਰਟ ਨੈਗੇਟਿਵ ਆਉਣ ਤੇਂ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਤਰ੍ਹਾਂ ਡਾ.ਮਲਹੋਤਰਾ ਨੇ ਹੋਰ ਦੱਸਿਆਂ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 290 ਸੈਂਪਲ ਲਏ ਗਏ ਹਨ ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ। ਉਹਨਾਂ ਕਿਹਾ ਕਿ ਕੋਵਿਡ ਜਾਂਚ ਲਈ ਲਏ ਇਹਨਾਂ ਸੈਂਪਲਾ ਵਿਚ ਪਾਜ਼ੀਟਿਵ ਆਏ ਕੇਸਾਂ ਦੇ ਨੇੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸੈਂਪਲ ਵੀ ਸ਼ਾਮਲ ਹਨ।
ਸਿਵਲ ਸਰਜਨ ਡਾ. ਮਲਹੋਤਰਾ ਨੇਂ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਟੇਟ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਪਿਛਲੇ ਹਫਤੇ ਮਿਤੀ 20 ਤੋਂ 27 ਮਈ ਤੱਕ 1657 ਕੋਵਿਡ ਸੈਂਪਲ ਲੈ ਕੇ ਜ਼ਿਲ੍ਹਾ ਪਟਿਆਲਾ ਰਾਜ ਭਰ ਵਿਚ ਮੋਹਰੀ ਰਿਹਾ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਰਾਜਪੁਰਾ ਦੇ ਰਹਿਣ ਵਾਲੇ ਦੋ ਵਿਅਕਤੀ ਜੋ ਕਿ ਮਹਾਰਾਸ਼ਟਰਾ ਤੋਂ ਵਾਪਿਸ ਆਉਣ ਤੇਂ 18 ਮਈ ਨੂੰ ਕੋਵਿਡ ਪੋਜਟਿਵ ਆਏ ਸਨ ਨੂੰ ਕੋਰੋਨਾ ਤੋਂ ਠੀਕ ਹੋਣ ਕਾਰਣ ਅੱਜ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚੋ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ ਅਤੇ ਉਹਨਾਂ ਨੂੰ ਅੱਗਲੇ ਸੱਤ ਦਿਨ ਘਰ ਵਿਚ ਹੀ ਏਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ।ਇਸ ਤਰਾਂ ਹੁਣ ਤੱਕ ਜ਼ਿਲ੍ਹੇ ਵਿਚ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 104 ਹੋ ਗਈ ਹੈ।
ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 4584 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 119 ਕੋਵਿਡ ਪਾਜ਼ੀਟਿਵ ਜੋ ਕਿ ਜ਼ਿਲ੍ਹੇ ਪਟਿਆਲਾ ਨਾਲ ਸਬੰਧਤ ਹਨ, 4175 ਨੈਗੇਟਿਵ ਅਤੇ 290 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 13 ਹੈ।