ਫ਼ਿਰੋਜ਼ਪੁਰ ਤੋਂ 14 ਟ੍ਰੇਨਾਂ ਰਾਹੀਂ 14,658 ਪ੍ਰਵਾਸੀ ਯਾਤਰੀ ਆਪਣੇ ਘਰ ਪਹੁੰਚੇ : ਡਿਪਟੀ ਕਮਿਸ਼ਨਰ
- 14ਵੀ. ਸ਼੍ਰਮਿਕ ਟ੍ਰੇਨ 1600 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਪੋਰ (ਬਿਹਾਰ) ਲਈ ਹੋਈ ਰਵਾਨਾ
- ਪੰਜਾਬ ਸਰਕਾਰ ਨੇ 14 ਟ੍ਰੇਨਾਂ 'ਤੇ 1 ਕਰੋੜ 2 ਲੱਖ 56 ਹਜ਼ਾਰ ਰੁਪਏ ਕੀਤੇ ਖ਼ਰਚ
ਫਿਰੋਜ਼ਪੁਰ, 28 ਮਈ, 2020 : ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਪਹੁੰਚਾਉਣ ਲਈ ਆਪਣੇ ਖ਼ਰਚ ਦੇ ਸ਼੍ਰਮਿਕ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ ਜਿਸ ਤਹਿਤ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਤੋਂ 14 ਟ੍ਰੇਨਾਂ ਰਾਹੀਂ 14658 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਹੈ। ਇਨ੍ਹਾਂ 14 ਟ੍ਰੇਨਾਂ ਨੂੰ ਚਲਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 1 ਕਰੋੜ 2 ਲੱਖ 56 ਹਜ਼ਾਰ ਰੁਪਏ ਖ਼ਰਚ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦਿੱਤੀ। ਟਰੇਨ ਨੂੰ ਡਿਪਟੀ ਕਮਿਸ਼ਨਰ (ਫ਼ਰੀਦਕੋਟ) ਕੁਮਾਰ ਸੌਰਭ ਰਾਜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਐੱਸ.ਡੀ.ਐੱਮ. ਫਿਰੋਜ਼ਪੁਰ ਅਮਿਤ ਗੁਪਤਾ, ਕਾਨੂੰਗੋ ਰਾਕੇਸ਼ ਅਗਰਵਾਲ, ਕਾਨੂੰਗੋ ਰਮੇਸ਼ ਢੀਂਗੜਾ, ਕਾਨੂੰਗੋ ਸੰਤੋਖ ਸਿੰਘ ਅਤੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਸਮੇਤ ਰੇਲਵੇ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਸਮੇਤ ਮਾਲਵਾ ਦੇ ਹੋਰਨਾਂ ਜ਼ਿਲ੍ਹਿਆਂ ਦੇ 1600 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 14ਵੀਂ ਸਪੈਸ਼ਲ ਸ਼੍ਰਮਿਕ ਐਕਸਪ੍ਰੈੱਸ ਟਰੇਨ ਬੁੱਧਵਾਰ ਸ਼ਾਮ 7 ਵਜੇ ਬਿਹਾਰ ਦੇ ਸਪੋਰ ਲਈ ਰਵਾਨਾ ਹੋਈ। ਉਨ੍ਹਾਂ ਦੱਸਿਆ ਕਿ ਰਵਾਨਾ ਹੋਈਆਂ ਟ੍ਰੇਨਾਂ ਵਿਚ 10 ਯੂ.ਪੀ. ਲਈ ਅਤੇ 4 ਟ੍ਰੇਨਾਂ ਬਿਹਾਰ ਲਈ ਰਵਾਨਾ ਕੀਤੀਆਂ ਗਈਆਂ ਹਨ।
ਪੰਜਾਬ ਵਿੱਚ ਲਾਕਡਾਊਨ ਕਰਕੇ ਫਸੇ ਮਜ਼ਦੂਰਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ ਪੰਜਾਬ ਸਰਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ, ਇਸੇ ਲੜੀ ਤਹਿਤ ਬੁੱਧਵਾਰ ਸ਼ਾਮ ਨੂੰ 7 ਵਜੇ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ 14ਵੀਂ ਟ੍ਰੇਨ ਬਿਹਾਰ ਦੇ ਸਪੋਰ ਲਈ ਰਵਾਨਾ ਕੀਤੀ ਗਈ। ਇਸ ਟ੍ਰੇਨ ਵਿਚ 1600 ਪ੍ਰਵਾਸੀ ਮਜ਼ਦੂਰਾਂ ਨੂੰ ਭੇਜਿਆ ਗਿਆ ਹੈ ਅਤੇ ਟ੍ਰੇਨ ਦਾ 1 ਕਰੋੜ 2 ਲੱਖ 56 ਹਜ਼ਾਰ ਰੁਪਏ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੇਨਾਂ ਰਾਹੀਂ ਹੁਣ ਤੱਕ ਲਗਭਗ 14658 ਹਜ਼ਾਰ ਪ੍ਰਵਾਸੀ ਮਜ਼ਦੂਰ (ਸ਼੍ਰਮਿਕ) ਰਵਾਨਾ ਕੀਤੇ ਗਏ ਹਨ ਤੇ ਸਾਰਿਆਂ ਨੂੰ ਫੂਡ ਪੈਕੇਟ, ਪਾਣੀ ਦੀਆਂ ਬੋਤਲਾਂ, ਫੇਸ ਮਾਸਕ ਵੀ ਉਪਲੱਬਧ ਕਰਵਾਏ ਗਏ, ਨਾਲ ਹੀ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਜਾਗਰੂਕ ਵੀ ਕੀਤਾ ਗਿਆ। ਟ੍ਰੇਨ ਦੀ ਰਵਾਨਗੀ ਮੌਕੇ ਅੰਦਰ ਬੈਠੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਧੰਨਵਾਦ