ਫ਼ਿਰੋਜ਼ਪੁਰ, 27 ਮਈ 2020 : ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਰਹਿਨੁਮਾਈ ਹੇਠ ਡੈਜੀਗਨੇਟਿਡ ਅਫ਼ਸਰ ਡਾ. ਅਨੀਤਾ ਤੇ ਫੂਡ ਸੇਫ਼ਟੀ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰਾਂ ਵਿੱਚ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ।
ਇਸ ਦੌਰਾਨ ਉਨ੍ਹਾਂ ਵੱਲੋਂ ਮਦਾਨ ਸਵੀਟ ਸ਼ੋਪ ਤੇ ਐਸ.ਕੇ ਸਵੀਟ ਸੋਪ ਵਿੱਚ ਕੋਕ, ਲਿਮਕਾ, ਫਰੂਟੀ, ਰੀਅਲ ਜੂਸ ਆਦਿ ਐਕਸਪਾਇਰ ਹੋਇਆ ਸਮਾਨ ਨਸ਼ਟ ਕਰਵਾਇਆ ਗਿਆ। ਪਵਨ ਜਰਨਲ ਸਟੋਰ ਫ਼ਿਰੋਜ਼ਪੁਰ ਛਾਉਣੀ ਤੋਂ ਇਲਾਵਾ ਉਨ੍ਹਾਂ ਵੱਲੋਂ ਕੁੱਝ ਕਰਿਆਨੇ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਦੁਕਾਨ ਤੇ ਐਕਸਪਾਇਰ ਬਿਸਕੁਟ, ਕੋਕ, ਭੂਜੀਆਂ ਆਦਿ ਸਮਾਨ ਨਸ਼ਟ ਕੀਤਾ ਗਿਆ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਕੋਵਿਡ-19 ਦੀਆਂ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਐਡਵਾਇਜਰੀਆਂ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।