ਨਿਰਵੈਰ ਸਿੰਘ ਸਿੰਧੀ
ਮਮਦੋਟ, 27 ਮਈ 2020 - ਸਮਾਜਸੇਵੀ ਸੰਸਥਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ: ਐਸ.ਪੀ. ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋੜਵੰਦਾਂ ਅਤੇ ਵਿਧਵਾਵਾਂ ਦੀ ਸਹਾਇਤਾ ਲਈ ਚਲਾਈ ਜਾ ਰਹੀ ਮੁਹਿੰਮ ਅਨੁਸਾਰ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਇਸਤਰੀ ਵਿੰਗ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਦੀ ਅਗਵਾਈ ਵਿਚ ਅੱਜ ਮਮਦੋਟ ਇਕਾਈ ਵੱਲੋ ਜਸਬੀਰ ਸਿੰਘ ਸ਼ਰਮਾਂ ਪ੍ਰਧਾਨ ਅਤੇ ਹੋਰ ਮੈਬਰਾਂ ਨੇ ਅੱਜ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਮਦੋਟ ਦੇ ਗਾਬਾ ਮਾਡਲ ਸਕੂਲ ਵਿਖੇ ਇੱਕ ਪ੍ਰੋਗਰਾਮ ਦੌਰਾਨ 50 ਲੋੜਵੰਦ ਪ੍ਰਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ 1 ਵਿਧਵਾਂ ਔਰਤ ਨੂੰ ਆਰਥਿਕ ਮਦਦ ਲਈ ਚੈਂਕ ਦਿੱਤਾ।
ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਅਤੇ ਮਮਦੋਟ ਇਕਾਈ ਦੇ ਪ੍ਰਧਾਨ ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਣੀ ਡਾ: ਐਸ.ਪੀ. ਸਿੰਘ ਉਬਰਾਏ ਜੀ ਵੱਲੋ ਮਹੀਨਾਵਰ ਪੈਨਸ਼ਨਾ , ਹਸਪਤਾਲਾਂ ਵਿਚ ਡਾਇਲਸਿੰਸ ਮਸ਼ੀਨਾ, ਪੀ.ਪੀ.ਈ. ਕਿੱਟਾਂ , ਮਾਸਕ , ਸੈਨੀਟਾਇਜਰ ਅਤੇ ਵੈਟੀਲੇਟਰ ਦਿੱਤੇ ਗਏ ਹਨ । ਉਥੇ ਲੋੜਅਤੇ ਬੇਸਹਾਰਾ ਪਰਿਵਾਰਾਂ ਨੂੰ ਮਹੀਨਾਵਰ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲੌਕ ਡਾਊਨ ਦੇ ਚੱਲਦਿਆ ਸਰਕਾਰ ਦੇ ਨਿਯਮਾਂ ਮੁਤਾਬਕ ਸ਼ੋਸ਼ਲ ਡਿਸਟੇਸਟਿੰਗ ਦਾ ਧਿਆਨ ਰੱਖਦੇ ਹੋਏ ਅੱਜ ਮਮਦੋਟ ਵਿਚ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆ ਕਿੱਟਾ ਮੁਹਾਈਆ ਕਰਵਾਈਆ ਗਈਆ ਹਨ , ਜਿੰਨਾਂ ਵਿਚ ਆਟਾ , ਚਾਵਲ, ਦਾਲ , ਖੰਡ , ਚਾਹ-ਪੱਤੀ ਅਤੇ ਹੋਰ ਘਰੈਲੂ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ਨ ਹਰ ਮਹੀਨੇ ਉਨ੍ਹਾਂ ਲੋੜਵੰਦਾਂ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਜਿੰਨਾਂ ਦਾ ਰੋਜਗਾਰ ਦਾ ਕੋਈ ਸਾਧਨ ਨਹੀ ਹੈ।
ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਬਲਵੰਤ ਸਿੰਘ ਬਰਾੜ, ਲਖਵਿੰਦਰ ਸਿੰਘ ਕਰਮੋ ਵਾਲਾ, ਜਗਜੀਤ ਸਿੰਘ ਬਰਾੜ, ਨਰਿੰਦਰ ਕੁਮਾਰ ਤੋ ਇਲਾਵਾ ਮਮਦੋਟ ਇਕਾਈ ਦੇ ਪਰਮਿੰਦਰ ਸਿੰਘ ਸੰਧੂ, ਬਲਦੇਵ ਰਾਜ ਸ਼ਰਮਾਂ, ਬਲਰਾਜ ਸਿੰਘ ਸੰਧੂ , ਸੁਖਦੇਵ ਸਿੰਘ ਸੰਗਮ , ਵਿਕਰਮਜੀਤ ਸਿੰਘ ਪੋਜੋ ਕੇ , ਜੋਗਿੰਦਰ ਸਿੰਘ ਭੋਲਾ , ਸੁਖਦੀਪ ਸਿੰਘ ਜਤਾਲਾ ਆਦਿ ਹਾਜਰ ਸਨ ।