ਜਗਮੀਤ ਸਿੰਘ
ਤਰਨਤਾਰਨ, 27 ਮਈ 2020 - ਧਰੁਵ ਦਹੀਆ, ਆਈ.ਪੀ.ਐਸ ,ਐਸ.ਐਸ.ਪੀ ਤਰਨਤਾਰਨ ਵੱਲੋਂ ਨਸ਼ਿਆ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਡੀ.ਐਸ.ਪੀ ਡੀ ਕਵਲਜੀਤ ਸਿੰਘ, ਇੰਸਪੈਕਟਰ ਪ੍ਰਭਜੀਤ ਸਿੰਘ ਐਸ ਐਚ ਓ ਸਿਟੀ ਤਰਨਤਾਰਨ ਅਤੇ ਏ ਐਸ ਆਈ ਗੁਰਦਿਆਲ ਸਿੰਘ ਨਾਰਕੋਟਿਕਸ ਸੈਲ ਤਰਨਤਾਰਨ ਵੱਲੋਂ ਹਿੰਦੋਸਤਾਨ-ਪਾਕਿਸਤਾਨ ਬਾਰਡਰ ਦੀ ਜ਼ੀਰੋ ਲਾਈਨ ਤੋਂ 2 ਕਿਲੋਂ 20 ਗ੍ਰਾਮ ਹੈਰੋਇਨ ਅਤੇ 280 ਗ੍ਰਾਮ ਅਫੀਮ ਬ੍ਰਾਮਦ ਕਰਕੇ ਅਣਪਛਾਤੇ ਵਿਆਕਤੀਆਂ ਤੇ ਮੁੱਕਦਮਾ ਦਰਜ ਕੀਤਾ ਗਿਆ। ਜੋ ਕਿ ਇਹ ਹੈਰੋਇਨ ਅਤੇ ਅਫੀਮ ਪਾਕਿਸਤਾਨ ਵੱਲੋਂ ਲਿਆ ਕਿ ਬਾਰਡਰ ਦੇ ਨਜਦੀਕ ਨੱਪੀ ਹੋਈ ਸੀ।