ਚੰਡੀਗੜ੍ਹ, 27 ਮਈ 2020 - ਚੀਫ ਸਕੱਤਰ ਅਤੇ ਕੈਪਟਨ ਦੇ ਵਜ਼ੀਰਾਂ ਵਿਚਕਾਰ ਪਿਆ ਰੇੜਕਾ ਆਖ਼ਰ ਖਤਮ ਹੋ ਹੀ ਗਿਆ। ਬੁੱਧਵਾਰ ਸਵੇਰ ਬਾਬੂਸ਼ਾਹੀ ਵੱਲੋਂ ਖ਼ਬਰ ਨਸ਼ਰ ਕੀਤੀ ਗਈ ਸੀ ਕਿ ਅੱਜ ਦੀ ਕੈਬਿਨੇਟ ਮੀਟਿੰਗ 'ਚ ਇਹ ਰੇੜਕਾ ਖਤਮ ਹੋਣ ਦੇ ਅਸਾਰ ਨੇ ਅਤੇ ਚੀਫ ਸਕੱਤਰ ਏਸ ਮੀਟਿੰਗ 'ਚ ਸ਼ਾਮਲ ਹੋਣਗੇ। ਬਿਲਕੁਲ ਉਸੇ ਤਰ੍ਹਾਂ ਹੀ ਅੱਜ ਸਕੱਤਰੇਤ ਬਿਲਡਿੰਗ 'ਚ 3 ਵਜੇ ਸ਼ੁਰੂ ਹੋਈ ਕੈਬਿਨੇਟ ਦੀ ਮੀਟਿੰਗ ਦੌਰਾਨ ਚੀਫ ਸਕੱਤਰ ਵੀ ਮੌਜੂਦ ਹਨ।