ਜੀ ਐਸ ਪੰਨੂ
ਪਟਿਆਲਾ, 24 ਮਈ 2020 - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗੁਰਦੁਆਰਾ ਸ਼੍ਰੀ ਗੁਰੂ ਨਵੀਨ ਸਿੰਘ ਸਭਾ ਵਿਖੇ ਮਹੀਨਾਵਾਰ ਪੈਨਸ਼ਨ ਤੇ ਰਾਸ਼ਨ ਵੰਡਣ ਲਈ ਸਮਾਰੋਹ ਕਰਵਾਇਆ ਗਿਆ।ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ ਕੋਰੋਨਾ ਵਾਇਰਸ ਫੈਲਣ ਕਰਕੇ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਰਕੇ ਟਰੱਸਟ ਵਲੋਂ 20 ਕਰੋੜ ਦਾ ਬੱਜਟ ਰਾਖਵਾਂ ਰੱਖਿਆ ਗਿਆ ਹੈ।
ਜਿਸ ਕਰਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਜੰਮੂ ਕਸ਼ਮੀਰ ਸਮੇਤ ਹੋਰ ਥਾਵਾਂ ਤੇ ਲੋਕਾਂ ਦੀ ਸਿਹਤ ਸੰਭਾਲ ਅਤੇ ਰੱਖਵਾਲੀ ਲਈ ਕੰਮ ਕਰ ਰਹੇ ਪੁਲਿਸ਼ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ, ਡਾਕਟਰਾਂ ਦੇ ਹਸਪਤਾਲਾਂ ਵਿਚ ਮਾਸਕ, ਸੈਨੀਟਾਇਜ਼ਰ, ਪੀ ਪੀ ਕਿੱਟਾਂ, ਰਾਸ਼ਨ ਸਮੇਤ ਹੋਰ ਲੋੜੀਂਦਾਂ ਸਮਾਨ ਦਿੱਤਾ ਗਿਆ ਹੈ।
ਰਾਜਪੁਰਾ ਵਿੱਚ ਵੀ 100 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਅਤੇ ਜ਼ਰੂਰਤ ਮੰਦ ਲੋਕਾਂ ਨੂੰ ਮਹੀਨਵਾਰ ਦੇ ਪੈਨਸ਼ਨ ਚੈਕ ਦਿੱਤੇ ਗਏ ਹਨ।
ਇਸੇ ਦੌਰਾਨ ਰਾਜਪੁਰਾ ਸ਼ਹਿਰ ਵਿਚ ਸਰਬੱਤ ਭਲਾ ਦੀ ਨਵੀਂ ਟੀਮ ਬਨਾਉਣ ਦਾ ਐਲਾਨ ਵੀ ਕੀਤਾ ਗਿਆ ਤੇ ਨਵੀਂ ਟੀਮ ਦੁਆਰਾ ਗੁਰਿੰਦਰ ਦੁਆ, ਡਾ ਸਰਬਜੀਤ ਸਿੰਘ, ਡਾ ਦਿਨੇਸ਼ ਗਰਗ, ਦਇਆ ਸਿੰਘ, ਮਹਿੰਦਰ ਸਹਿਗਲ ਅਤੇ ਵਰਿੰਦਰ ਸੂਦ ਵਲੋਂ ਮੁੱਖ ਮਹਿਮਾਨ ਐਸ ਪੀ ਸਿੰਘ ਅਤੇ ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਅਹੁਜਾ ਦਾ ਸਿਰਪਾਓ ਤੇ ਸ਼੍ਰੀ ਸਾਹਿਬ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਐਸ ਪੀ ਸਿੰਘ ਵਲੋਂ ਰਾਜਪੁਰਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਟੀਮ ਵਿਚ ਅਹੁਦੇਦਾਰ ਬਨਾਉਣ ਦਾ ਅਧਿਕਾਰ ਦਿੱਤਾ ਗਿਆ ਹੈ।
ਇਸ ਮੌਕੇ ਸੋਹਣ ਸਿੰਘ, ਸਰਦਾਰ ਸਿੰਘ ਸਚਦੇਵਾ, ਅਮਰਜੀਤ ਪੰਨੂ, ਰਮਨਦੀਪ ਸਿੰਘ, ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।