ਜੀ ਐਸ ਪੰਨੂ
ਪਟਿਆਲਾ, 24 ਮਈ 2020 - ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਟਿਆਲਾ ਇਕਾਈ ਵੱਲੋਂ ਪਟਿਆਲਾ ਦੇ ਦਾਲ ਦਲ਼ੀਆ ਚੌਂਕ ਨੇੜੇ ਸਥਿਤ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ।
ਪਾਰਟੀ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਜੋ ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਲੈਣ ਸੰਬੰਧੀ ਦੋਹਰੀ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ, ਅਤੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਨੇ ਮਨਮਰਜ਼ੀ ਦੀਆਂ ਫੀਸਾਂ ਦੇਣ ਲਈ ਸਰਕਾਰ ਵਲੋਂ ਨੋਟੀਫਿਕੇਸ਼ਨ ਕੱਢਕੇ ਮਜਬੂਰ ਕੀਤਾ ਜਾ ਰਿਹਾ ਹੈ ਦੇ ਵਿਰੋਧ ਵਿੱਚ ਮੰਤਰੀ ਦੀ ਕੋਠੀ ਦੇ ਸਾਹਮਣੇ ਧਰਨੇ ਵਿੱਚ ਪਾਰਟੀ ਦੇ ਆਗੂਆਂ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਮਾਪਿਆਂ ਵਲੋਂ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਕੈਪਟਨ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਰੋਸ਼-ਪ੍ਰਦਰਸ਼ਨ ਕੀਤਾ ਗਿਆ।
ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ, ਬਿਜਲੀ ਅੰਦੋਲਨ ਇੰਚਾਰਜ ਕੁੰਦਨ ਗੋਗੀਆ ਅਤੇ ਪ੍ਰੀਤੀ ਮਲਹੋਤਰਾ ਨੇ ਦੱਸਿਆ ਕਿ ਸਵੇਰੇ ਪਾਰਟੀ ਦੇ ਆਗੂਆਂ ਅਤੇ ਸ਼ਹਿਰ ਦੇ ਮਾਪਿਆਂ ਵਲੋਂ ਮਿਲਕੇ ਧਰਨਾ ਸ਼ੁਰੂ ਕੀਤਾ ਗਿਆ, ਤਾਂ ਆਮ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਵਲੋਂ ਪੰਜ ਮੈਂਬਰੀ ਵਫਦ ਨੂੰ ਮਿਲਣ ਵਾਸਤੇ ਬੁਲਾਇਆ ਗਿਆ ਜਦੋਂ ਵਫ਼ਦ ਜਾਣ ਲਈ ਤਿਆਰ ਹੋ ਗਿਆ ਅਤੇ ਧਰਨਾ ਖਤਮ ਹੋਣ ਲੱਗਾ ਤਾਂ ਸਿੱਖਿਆ ਮੰਤਰੀ ਨੇ ਮਿਲਣ ਤੋਂ ਇਨਕਾਰੀ ਕਰ ਦਿੱਤੀ, ਜਿਸ ਕਰਕੇ ਪਾਰਟੀ ਦੇ ਆਗੂਆਂ ਅਤੇ ਮਾਪਿਆਂ ਦਾ ਗੁੱਸਾ ਹੋਰ ਭੜਕ ਗਿਆ ਅਤੇ ਫੇਰ ਦੁਬਾਰਾ ਤੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਵਲੋਂ ਧਰਨਾ ਚੁੱਕਾਉਣ ਲਈ ਸਖਤੀ ਦੇ ਸੰਦੇਸ ਮਿਲਣ ਲੱਗ ਪਏ ਸਨ, ਪਰ ਪਾਰਟੀ ਦੇ ਆਗੂ ਅਤੇ ਬੱਚਿਆਂ ਦੇ ਮਾਪੇ ਕੜਕਦੀ ਧੁੱਪ ਵਿੱਚ ਧਰਨੇ ਤੇ ਡਟੇ ਰਹੇ। ਲੋਕਾਂ ਦੇ ਹੌਂਸਲੇ ਨੂੰ ਦੇਖਦੇ ਹੋਏ, ਸਿੱਖਿਆ ਮੰਤਰੀ ਨੇ ਮੰਗ ਪੱਤਰ ਲੈਣ ਵਾਸਤੇ ਪਟਿਆਲਾ ਦੇ ਐਸ ਡੀ ਐਮ ਚਰਨਜੀਤ ਸਿੰਘ ਨੂੰ ਮੌਕੇ ਤੇ ਭੇਜਿਆ, ਪਰ ਪਾਰਟੀ ਆਗੂਆਂ ਅਤੇ ਮਾਾਂਪੇਂ ਸਿੱਖਿਆ ਮੰਤਰੀ ਨੂੰ ਮਿਲਣ ਵਾਸਤੇ ਅੜੇ ਰਹੇ ਤਾਂ ਮੌਕੇ ਤੇ ਪਹੁੰਚੇ ਐਸ ਡੀ ਐਮ ਨੇ ਪਾਰਟੀ ਆਗੂਆਂ ਅਤੇ ਮਾਪਿਆਂ ਨਾਲ ਸਿੱਖਿਆ ਮੰਤਰੀ ਦੀ ਵੀਡੀਓ ਕਾਲ ਰਾਹੀਂ ਗਲਬਾਤ ਕਰਵਾਈ।
ਜਿਸ ਵਿੱਚ ਸਿੱਖਿਆ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਹੁਣ ਫੀਸਾਂ ਸੰਬੰਧੀ ਮਾਮਲਾ ਮਾਣਯੋਗ ਹਾਈਕੋਰਟ ਵਿੱਚ ਚੱਲ ਰਿਹਾ ਹੈ। ਇਸ ਕਰਕੇ ਉਹ ਜਿਆਦਾ ਕੁਝ ਨਹੀਂ ਕਰ ਸਕਦੇ ਪਰ ਪੰਜਾਬ ਸਰਕਾਰ ਆਉਣ ਵਾਲੀ 12 ਜੂਨ ਨੂੰ ਹਾਈਕੋਰਟ ਵਿੱਚ ਪੇਸ਼ੀ ਦੌਰਾਨ ਆਮ ਲੋਕਾਂ ਦਾ ਪੱਖ ਬੜੀ ਮਜ਼ਬਤੀ ਨਾਲ ਰੱਖੇਗੀ ਅਤੇ ਆਮ ਲੋਕਾਂ ਨੂੰ ਰਾਹਤ ਦਿਵਾਉਣ ਲਈ ਕੇਸ ਲੜੇਗੀ, ਅਤੇ ਜਦੋਂ ਤੱਕ ਕੇਸ ਦਾ ਫ਼ਸਲਾ ਨਹੀਂ ਆ ਜਾਂਦਾ ਹੈ ਉਦੋਂ ਤੱਕ ਮਾਪਿਆਂ ਨੂੰ ਸਕੂਲਾਂ ਵਿਚ ਫ਼ੀਸ ਭਰਨ ਦੀ ਕੋਈ ਲੋੜ ਨਹੀਂ ਹੈ। ਜੋ ਵੀ ਮਾਪੇ ਜਾਂ ਪਾਰਟੀ ਵਲੋਂ ਉਹਨਾਂ ਨੂੰ ਕੋਈ ਮਿਲਣਾ ਚਾਹੁੰਦਾ ਹੈ ਤਾਂ ਸੰਗਰੂਰ ਆ ਕੇ ਮਿਲ ਸਕਦਾ ਹੈ। ਇਸ ਤੋਂ ਗੱਲਬਾਤ ਬਾਅਦ ਐਸ ਡੀ ਐਮ ਵਲੋਂ ਮੰਗ ਪੱਤਰ ਲਿਆ ਗਿਆ, ਅਤੇ ਪਾਰਟੀ ਅਤੇ ਮਾਪਿਆਂ ਵਲੋਂ ਧਰਨਾਂ ਖ਼ਤਮ ਕੀਤਾ ਗਿਆ।
ਇਸ ਮੌਕੇ ਪਾਰਟੀ ਦੇ ਹੋਰ ਵੀ ਸੀਨੀਅਰ ਆਗੂਆਂ ਵਲੋਂ ਧਰਨੇ ਨੂੰ ਸੰਬੋਧਿਤ ਕੀਤਾ ਗਿਆ। ਸਾਰਿਆਂ ਨੇ ਇਕੋ ਸੁਰ ਵਿੱਚ ਕਿਹਾ ਕਿ ਜੋ ਸਿੱਖਿਆ ਮੰਤਰੀ ਨੇ ਪ੍ਰਾਈਵੇਟ ਸਕੂਲਾਂ ਨੂੰ ਮਨਮਰਜ਼ੀ ਦੀ ਫ਼ੀਸ ਵਸੂਲਣ ਲਈ ਬਿਆਨ ਦਿੱਤਾ ਹੈ, ਉਹ ਬਿਆਨ ਤੁਰੰਤ ਵਾਪਸ ਲਿਆ ਜਾਵੇ ਤੇ ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਵਸੂਲਣ ਤੋਂ ਰੋਕਿਆ ਜਾਵੇ, ਅਤੇ ਸਰਕਾਰ ਵਲੋਂ ਹਾਈਕੋਰਟ ਵਿੱਚ ਆਮ ਲੋਕਾਂ ਦੇ ਪੱਖ ਨੂੰ ਮਜ਼ਬੂਤੀ ਨਾਲ ਰੱਖਿਆ ਜਾਵੇ। ਕਿਉਂਕਿ ਪੰਜਾਬ ਦੇ ਆਮ ਲੋਕਾਂ ਨੇ ਆਪਣੀਆਂ ਵੋਟਾਂ ਪਾ ਕੇ ਕੈਪਟਨ ਸਰਕਾਰ ਨੂੰ ਆਪਣੇ ਸੁੱਖ ਦੁੱਖ ਸਾਂਝੇ ਕਰਨ ਲਈ ਸੱਤਾ ਵਿੱਚ ਬਿਠਾਇਆ ਹੈ ਨਾ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਨੇ, ਇਸ ਕਰਕੇ ਕੈਪਟਨ ਸਰਕਾਰ ਨੂੰ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਪ੍ਰਾਈਵੇਟ ਸਕੂਲਾਂ ਵੱਲੋਂ ਨਜ਼ਾਇਜ ਫ਼ੀਸਾਂ ਵਸੂਲਣੀਆਂ ਬੰਦ ਕਰਵਾਏ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਆਮ ਲੋਕਾਂ ਨੂੰ ਨਾਲ ਲੈ ਕੇ ਕੈਪਟਨ ਸਰਕਾਰ ਦੇ ਖਿਲਾਫ ਵੱਡਾ ਅੰਦੋਲਨ ਸ਼ੁਰੂ ਕਰੇਗੀ।
ਇਸ ਮੌਕੇ ਪਾਰਟੀ ਦੇ ਲੀਡਰ ਵੀਰਪਾਲ ਕੌਰ ਮਹਿਲਾ ਵਿੰਗ ਪ੍ਰਧਾਨ, ਸੰਦੀਪ ਬੰਧੂ ਮੀਡੀਆ ਇੰਚਾਰਜ, ਹਰੀਸ਼ ਨਰੂਲਾ, ਸ਼ੁਸ਼ੀਲ ਮਿੱਢਾ, ਪਰਮਜੀਤ ਕੌਰ, ਡਿੰਪਲ ਬੱਤਾ, ਸੁਰਜਨ ਸਿੰਘ, ਬਲਦੇਵ ਸਿੰਘ, ਅੰਗਰੇਜ਼ ਸਿੰਘ ਰਾਮਗੜ, ਕਰਮਜੀਤ ਸਿੰਘ, ਇਸਲਾਮ ਅਲੀ, ਜਗਤਾਰ ਜੱਗੀ, ਰਾਜਿੰਦਰ ਮੋਹਨ, ਗੋਲੂ ਰਾਜਪੂਤ, ਸੰਨੀ, ਰਾਜਵੀਰ ਸਿੰਘ, ਮਿੰਟੂ, ਸੁਮੀਤ, ਪੁਨੀਤ ਬੁੱਧੀਰਾਜਾ, ਸਿਮਰਨਪ੍ਰੀਤ ਸਿੰਘ, ਨਵਤੇਜ ਸਿੰਘ, ਵਰਿੰਦਰ ਸਿੰਘ, ਵਿਕਰਮ ਸ਼ਰਮਾ, ਗੁਰਸੇਵਕ ਚੌਹਾਨ, ਰਮੇਸ਼ ਕੁਮਾਰ, ਅਮਿਤ ਢਾਬੀ, ਭਾਰਤ ਭੂਸ਼ਨ, ਜੋਨ ਮਸੀਹ, ਨੰਦ ਕਿਸ਼ੋਰ ਜੋਨੀ, ਅਮਿਤ ਵਿਕੀ, ਰਾਜ ਕੁਮਾਰ, ਅਸ਼ੋਕ ਕੁਮਾਰ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।
ਆਮ ਆਦਮੀ ਪਾਰਟੀ ਦੇ ਧਰਨੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਇਸ ਮੌਕੇ ਪਾਰਟੀ ਦੇ ਪੰਜਾਬ ਸਹਿ-ਸੰਗਠਨ ਇੰਚਾਰਜ ਗਗਨਦੀਪ ਸਿੰਘ ਚੱਢਾ, ਸੂਬਾ ਪ੍ਰਧਾਨ ਵਪਾਰ ਵਿੰਗ ਨੀਨਾ ਮਿੱਤਲ, ਸੂਬਾ ਪ੍ਰਧਾਨ ਫੌਜੀ ਵਿੰਗ ਮੇਜਰ ਮਲਹੋਤਰਾ, ਜਨਰਲ ਸਕੱਤਰ ਪੰਜਾਬ ਜਰਨੈਲ ਮਨੂੰ, ਅਤੇ ਜਿਲਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਇਕੱਠ ਨੂੰ ਪਾਰਟੀ ਸਬੰਧੀ ਜਾਣਕਾਰੀ ਦਿੰਦਿਆਂ ਅਗਲੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ ਹੈ।