ਲੁਧਿਆਣਾ 'ਚ ਧਾਗਾ ਫੈਕਟਰੀ ਨੂੰ ਅੱਗ ਲੱਗੀ
ਸੰਜੀਵ ਸੂਦ
ਲੁਧਿਆਣਾ, 24 ਮਈ, 2020 : ਲੁਧਿਆਣਾ ਦੇ ਚੀਮਾ ਚੌਂਕ ਨੇੜੇ ਆਰ ਕੇ ਰੋਡ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਵੱਡੀ ਧਾਗਾ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਦੋ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਨਾਲ ਆਲੇ ਦੁਆਲੇ ਦੇ ਲੋਕਾਂ ਵਿਚ ਹਫਤਾ ਦਫੜੀ ਮਚ ਗਈ ਜਿਸ ਮਗਰੋਂ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ ਤੇ ਅੱਗ ਬੁਝਾਊ ਅਮਲੇ ਦੀਆਂ ਗੰਡੀਆਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਵੇਲੇ ਫੈਕਟਰੀ ਬੰਦ ਸੀ ਤੇ ਇਥੇ ਕੋਈ ਕੰਮ ਨਹੀਂ ਚਲ ਰਿਹਾ ਸੀ।
ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਅਫਸਰ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ 12 ਵਜੇ ਦੇ ਕਰੀਬ ਅੱਗ ਲੱਗਣ ਦੀ ਜਾਦਕਾਰੀ ਮਿਲੀ ਸੀ ਜਿਸ ਮਗਰੋਂ ਤੁਰੰਤ ਗੱਡੀਆਂ ਮੌਕੇ ਵੱਲ ਰਵਾਨਾ ਕੀਤੀਆਂ ਗਈਆਂ। ਇਸ ਦੌਰਾਨ ਕੋਈ ਜਾਨੀ ਨੁਕਸਾਲ ਨਹੀਂ ਹੋਇਆ ਪਰ ਅੱਗ ਬੁਝਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇਸ ਸਾਰੇ ਕੰਮ ਵਿਚ 9 ਗੱਡੀਆਂ ਲਗਾਈਆਂ ਗਈਆਂ ਸਨ।