ਚੰਡੀਗੜ੍ਹ, 23 ਮਈ 2020 - ਪੰਜਾਬ ਅੰਦਰ ਲਿਕੁਅਰ ਪਾਲਿਸੀ ਦੇ ਪਏ ਘਚੋਲੇ ਅਤੇ ਕਾਂਗਰਸੀ ਨੇਤਾਵਾਂ ਅਤੇ ਵਿਰੋਧੀ ਪਾਰਟੀਆਂ ਵਲੋਂ ਵੱਡੀ ਪੱਧਰ ਤੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਤੇ ਸਰਕਾਰ ਨੂੰ ਕਟਹਿਰੇ ;ਚ ਖੜ੍ਹਾ ਕਰਨ ਤੋਂ ਬਾਅਦ ਏਸ ਮਸਲੇ 'ਚ ਵੱਡੀ ਹਿਲਜੁਲ ਹੋਈ ਹੈ । ਵਿੱਤੀ ਕਮਿਸ਼ਨਰ (ਕਰ) ਆਬਕਾਰੀ ਅਤੇ ਕਰ ਵਿਭਾਗ ਦੇ ਨਵੇਂ ਪ੍ਰਿੰਸੀਪਲ ਸਕੱਤਰ ਏ.ਵੇਣੂ ਪ੍ਰਸਾਦ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਕਿਹਾ ਕਿ ਸੀ.ਐਮ ਪੰਜਾਬ ਵੱਲੋਂ ਉਨ੍ਹਾਂ ਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਕੁਤਾਹੀ ਵਰਤਣ ਵਾਲੇ ਨੂੰ ਬਖਸ਼ਿਆ ਨਾ ਜਾਏ।
ਉਨ੍ਹਾਂ ਕਿਹਾ ਕਿ ਡਿਸਟਿਲਰੀਆਂ ਅੰਦਰ ਸਟਾਕ ਚੈਕਿੰਗ ਕੀਤੀ ਗਈ ਹੈ, ਜਿਸ 'ਚ ਕੁਝ ਥਾਵਾਂ 'ਤੇ ਰਿਕਾਰਡ ਸਹੀ ਨਹੀਂ ਮਿਲਿਆ।ਉਹ ਸੀਲ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ . ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਵੇਚਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਸੀਨੀਅਰ ਕਾਂਗਰਸੀ ਲੀਡਰ ਰਾਣਾ ਗੁਰਜੀਤ ਸਿੰਘ ਦੀ ਡਿਸਟਿਲਰੀ ਦੀ ਵੀ ਚੈਕਿੰਗ ਕੀਤੀ ਗਈ ਅਤੇ ਉਥੋਂ ਵੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
ਤਬਾਦਲਾ ਕੀਤੇ ਅਧਿਕਾਰੀਆਂ ਦੀ ਸੂਚੀ ਪੜ੍ਹਨ ਲਈ ਹੇਠ ਦੇਖੋ :-
73 ਇੰਸਪੈਕਟਰਾਂ ਦੀ ਸੂਚੀ ਹੇਠ ਦੇਖੋ