ਚੰਡੀਗੜ੍ਹ, 22 ਮਈ 2020 - ਬੀਜੇਪੀ ਲੀਡਰ ਚੰਦਰ ਪ੍ਰਕਾਸ਼ ਕਥੂਰੀਆ ਸੈਕਟਰ 63 ਸਥਿਤ ਇੱਕ ਸੋਸਾਇਟੀ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ 'ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੈਰ 'ਚ ਫਰੈਕਚਰ ਹੋਇਆ ਹੈ। ਉਹ ਬਿਲਡਿੰਗ ਦੀ ਤੀਜੀ ਮੰਜ਼ਿਲ ਤੋਂ ਕਿਵੇਂ ਡਿੱਗੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ। ਮਿਲੀ ਜਾਣਕਾਰੀ ਅਨੁਸਾਰ ਬੀਜੇਪੀ ਲੀਡਰ ਇੱਕ ਔਰਤ ਦੇ ਫਲੈਟ 'ਚ ਗਏ ਹੋਏ ਸਨ। ਚੰਦਰ ਪ੍ਰਕਾਸ਼ ਸ਼ੂਗਰ ਫੈਡ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਫਿਲਹਾਲ ਉਹ ਭਾਜਪਾ ਦੀ ਵਰਕਿੰਗ ਕਮੇਟੀ ਵਿੱਚ ਵਿਸ਼ੇਸ਼ ਮੈਂਬਰ ਵੀ ਹਨ।