ਚੰਡੀਗੜ੍ਹ, 21 ਮਈ 2020 - ਚੰਡੀਗੜ੍ਹ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਦੇ ਨਾਲ ਸ਼ਰਾਬ ਦੀ ਘੱਟੋ ਘੱਟ ਰਿਟੇਲ ਸੇਲ ਪ੍ਰਾਈਜ਼ 'ਤੇ 5 ਪ੍ਰਤੀਸ਼ਤ ਵਾਧੂ ਕੋਵਿਡ ਸੈੱਸ ਲਗਾਉਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ, ਇਸ ਮਹੀਨੇ, ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2019-20 ਲਈ ਆਬਕਾਰੀ ਨੀਤੀ ਦਾ ਐਲਾਨ ਕਰਦਿਆਂ ‘ਗਊ ਸੈੱਸ’ ਲਗਾਇਆ ਸੀ। ਹੁਣ ਗਊ ਅਤੇ ਕੋਵਿਡ ਸੈੱਸ ਦੇ ਨਾਲ ਸ਼ਹਿਰ ਵਿੱਚ ਸ਼ਰਾਬ ਦੀ ਰਿਟੇਲ ਸੇਲ ਪ੍ਰਾਈਜ਼ ਵਿਚ 12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।