ਡੀ ,ਐਸ ,ਪੀ ਅਜੇਪਾਲ ਸਿੰਘ ਨੂੰ ਸਨਮਾਨ ਪੱਤਰ ਦਿੰਦੇ ਹੋਏ ਡੀ, ਜੀ ,ਪੀ ਸ੍ਰੀ ਦਿਨਕਰ ਗੁਪਤਾ
ਪਟਿਆਲਾ 21 ਮਈ : ਪਟਿਆਲਾ ਪੁਲਿਸ ਦਾ ਮਾਣ ਉਸ ਸਮੇਂ ਹੋਰ ਵਧ ਗਿਆ, ਜਦੋਂ ਡੀ ,ਜੀ ,ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਜੀ ਖ਼ੁਦ ਪਟਿਆਲਾ ਪੁਲਿਸ ਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਡੀ ,ਜੀ ,ਪੀ ਡਿਸਕ ਨਾਲ ਨਾਲ ਸਨਮਾਨਿਤ ਕਰਨ ਲਈ ਪਟਿਆਲਾ ਪਹੁੰਚੇ ,ਇਸ ਸਮੇਂ ਪਟਿਆਲਾ ਦਿਹਾਤੀ ਦੇ ਡੀ ,ਐਸ ,ਪੀ ਅਜੇਪਾਲ ਸਿੰਘ ਨੂੰ ਡੀ ,ਜੀ ,ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਅਤੇ ਐਸ ,ਐਸ ,ਪੀ ਸ੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਡੀ ,ਜੀ ,ਪੀ ਡਿਸਕ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ !
ਇਸ ਮੌਕੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਡੀ ,ਐਸ ,ਪੀ ਅਜੇਪਾਲ ਸਿੰਘ ਨੇ ਡੀ, ਜੀ ,ਪੀ ਸ੍ਰੀ ਦਿਨਕਰ ਗੁਪਤਾ ਅਤੇ ਐਸ ,ਐਸ ,ਪੀ ਮਨਦੀਪ ਸਿੰਘ ਸਿੱਧੂ, ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਜੋ ਇਹ ਮਾਣ - ਸਨਮਾਨ ਮਿਲਿਆ ਹੈ ਉਸ ਵਿੱਚ ਐਸ ,ਐਸ ,ਪੀ ਮਨਦੀਪ ਸਿੰਘ ਸਿੱਧੂ ਦਾ ਬਹੁਤ ਵੱਡਾ ਰੋਲ ਹੈ ਜੋ ਸਾਨੂੰ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਨ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ !
ਉਹਨਾਂ ਅੱਗੇ ਕਿਹਾ ਮੈਂ ਇਹ ਸਨਮਾਨ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਅਤੇ ਅੱਗੇ ਤੋਂ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ !
ਡੀ ,ਐਸ ,ਪੀ ਅਜੇਪਾਲ ਸਿੰਘ ਨੂੰ ਡੀ ,ਜੀ ,ਪੀ ਡਿਸਕ ਲਗਾਉਂਦੇ ਹੋਏ ਐਸ ,ਐਸ ,ਪੀ ਮਨਦੀਪ ਸਿੰਘ ਸਿੱਧੂ