ਮਹਿਲਾ ਸਬ ਇੰਸਪੈਕਟਰ ਪ੍ਰਿਅੰਸ਼ੂ ਨੂੰ ਡੀ ,ਜੀ ,ਪੀ ਡਿਸਕ ਨਾਲ ਸਨਮਾਨਿਤ ਕਰਦੇ ਐਸ ,ਐਸ ,ਪੀ ਮਨਦੀਪ ਸਿੰਘ ਸਿੱਧੂ
ਦੀਦਾਰ ਗੁਰਨਾ
ਪਟਿਆਲਾ 19 ਮਈ : ਪਟਿਆਲਾ ਪੁਲਿਸ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਦਾ ਮਾਣ ਉਸ ਸਮੇਂ ਹੋਰ ਵਧ ਗਿਆ, ਜਦੋਂ ਪਟਿਆਲਾ ਦੀ ਅਫ਼ਸਰ ਕਲੋਨੀ ਦੀ ਚੌਕੀ ਇਨਚਾਰਜ ਮਹਿਲਾ ਸਬ ਇੰਸਪੈਕਟਰ ਪ੍ਰਿਅੰਸ਼ੂ ਸਿੰਘ ਨੂੰ ਐਸ ,ਐਸ ,ਪੀ ਮਨਦੀਪ ਸਿੰਘ ਸਿੱਧੂ ਵੱਲੋਂ ਡੀ ,ਜੀ ,ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ! ਇਸ ਮੌਕੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਪ੍ਰਿਅੰਸ਼ੂ ਸਿੰਘ ਨੇ ਐਸ ,ਐਸ ,ਪੀ ਮਨਦੀਪ ਸਿੰਘ ਸਿੱਧੂ, ਡੀ , ਜੀ ,ਪੀ ਦਿਨਕਰ ਗੁਪਤਾ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਜੋ ਇਹ ਸਨਮਾਨ ਮਿਲਿਆ ਹੈ ਉਸ ਵਿੱਚ ਐਸ ,ਐਸ ,ਪੀ ਮਨਦੀਪ ਸਿੰਘ ਸਿੱਧੂ ਦਾ ਬਹੁਤ ਵੱਡਾ ਰੋਲ ਹੈ ਜੋ ਸਾਨੂੰ ਹਮੇਸ਼ਾ ਹੀ ਲੋਕਾਂ ਦੀ ਸੇਵਾ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ !
ਉਹਨਾਂ ਅੱਗੇ ਕਿਹਾ ਮੈਂ ਇਹ ਸਨਮਾਨ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਅੱਗੇ ਤੋਂ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ !