ਬੱਚੇ ਸ਼ੁਭਮ ਨੂੰ ਕੇਕ ਅਤੇ ਮੁਬਾਰਕਬਾਦ ਦਿੰਦੇ ਹੋਏ ਸਬ-ਇੰਸਪੈਕਟਰ ਜਸਪ੍ਰੀਤ ਕੌਰ ਅਤੇ ਸਾਥੀ
ਦੀਦਾਰ ਗੁਰਨਾ
ਪਟਿਆਲਾ 12 ਮਈ :ਪਟਿਆਲਾ ਵਿਖੇ ਇੱਕ ਬੱਚੇ ਦੇ ਪਿਤਾ ਵੱਲੋਂ ਸੋਸ਼ਲ ਮੀਡੀਆ ਤੇ ਪਟਿਆਲਾ ਪੁਲਿਸ ਨੂੰ ਬੇਨਤੀ ਕੀਤੀ ਗਈ ਕਿ ਅੱਜ ਉਸਦੇ ਬੱਚੇ ਦਾ ਜਨਮ ਦਿਨ ਹੈ ,ਕਰਫਿਊ ਕਾਰਨ ਬਾਹਰ ਨਾ ਜਾ ਸਕਣ ਕਾਰਨ ਉਸਦਾ ਬੱਚਾ ਬਹੁਤ ਉਦਾਸ ਹੈ ! ਇਸਦਾ ਪਤਾ ਲੱਗਦੇ ਸਾਰ ਹੀ ਪਟਿਆਲਾ ਪੁਲਿਸ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਇੰਚਾਰਜ ਸੋਸ਼ਲ੍ਹ ਮੀਡੀਆ ਸੈਲ ਅਤੇ ਸਬ-ਇੰਸਪੈਕਟਰ ਜਸਪ੍ਰੀਤ ਕੌਰ ਇੰਚਾਰਜ ਚੌਂਕੀ ਫੱਗਣ ਮਾਜਰਾ ਸਮੇਤ ਸਟਾਫ ਉਸ ਬੱਚੇ ਸ਼ੁਭਮ ਦੇ ਘਰ ਜਾ ਕੇ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕੇਕ ਦੇ ਕੇ ਉਸ ਬੱਚੇ ਦਿਆਂ ਖੁਸ਼ੀਆ ਵਿੱਚ ਵਾਧਾ ਕੀਤਾ। ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਜਸਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਉਸ ਬੱਚੇ ਦਾ ਜਨਮ ਦਿਨ ਮਨਾ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ !
ਐਸ ,ਐਸ ਪੀ ਮਨਦੀਪ ਸਿੰਘ ਸਿੱਧੂ ਨੇ ਪਟਿਆਲਾ ਪੁਲਿਸ ਦੇ ਇਸ ਕਾਰਜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਇੱਕ ਬਹੁਤ ਹੀ ਵੱਡੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਬੱਚੇ ਪੁਲਿਸ ਨੂੰ ਆਪਣਾ ਸਾਥੀ ਸਮਝਣ ਲੱਗ ਪਏ ਹਨ