ਚੰਡੀਗੜ੍ਹ: ਸੈਕਟਰ 5 'ਚ ਵੜ੍ਹ ਆਇਆ ਚੀਤਾ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ
ਚੰਡੀਗੜ੍ਹ, 30 ਮਾਰਚ, 2020 : ਚੰਡੀਗੜ੍ਹ ਦੇ ਸੈਕਟਰ 5 ਵਿਚ ਇਕ ਘਰ ਵਿਚ ਸੋਮਵਾਰ ਨੂੰ ਚੀਤਾ ਨਜ਼ਰ ਆਇਆ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਚੀਤਾ ਸੁਖਨਾ ਝੀਲ ਦੇ ਨੇੜਲੇ ਜੰਗਲਾਂ ਵਿਚੋਂ ਆਇਆ ਹੈ। ਪੁਲਿਸ ਨੇ ਲੋਕਾਂ ਨੂੰ ਆਪੋ ਆਪਣੇ ਘਰਾਂ ਵਿਚ ਰਹਿਣ ਤੇ ਉਦੋਂ ਤੱਕ ਬਾਹਰ ਨਾ ਨਿਕਲਣ ਵਾਸਤੇ ਆਖਿਆ ਹੈ ਜਦੋਂ ਤੱਕ ਚੀਤਾ ਫੜਿਆ ਨਹੀਂ ਜਾਂਦਾ।